ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ ਅੰਦਰੋਂ ਹੋਈ ਇੰਟਰਵਿਊ ਦਾ ਮੁੱਦਾ ਮੁੜ ਗਰਮ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇੱਕ ਨਿੱਜੀ ਚੈਨਲ ਨੇ ਜੇਲ੍ਹ ‘ਚੋਂ ਬਿਸ਼ਨੋਈ ਦੀ ਇੰਟਰਵਿਊ ਲਈ ਸੀ। ਉਸ ਵੇਲੇ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਇਸ ਇੰਟਰਵੀਊ ‘ਤੇ ਸਵਾਲ ਚੁੱਕੇ ਸਨ।
ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ‘ਚ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇੱਕ ਸਿੱਟ ਵੀ ਬਣਾਈ ਗਈ ਸੀ, ਉਸ ਨੇ ਕੀ ਪੜਤਾਲ ਕੀਤੀ ਇਸ ਬਾਰੇ ਦੱਸਿਆ ਜਾਵੇ। ਮਾਣਯੋਗ ਅਦਾਲਤ ਨੇ ਇਸ ਸਾਰੇ ਮਾਮਲੇ ਦਾ ਜਵਾਬ ਦਾਖ਼ਲ ਕਰਨ ਦੀ ਹਦਾਇਤ ਵੀ ਦਿੱਤੀ ਹੈ।
ਹੁਣ ਇਸ ਮੁੱਦੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ‘ਭਗਵੰਤ ਮਾਨ ਸਾਬ ❗️
ਜਵਾਬ ਤਾਂ ਦੇਣੇ ਪੈਣਗੇ….ਬਠਿੰਡਾ ਜੇਲ੍ਹ ਵਿਚੋਂ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ’ਤੇ ਬਣਾਈ ਤੁਹਾਡੀ ਅਖੌਤੀ ਕਮੇਟੀ ਨੇ ਮਾਰਚ 2023 ਤੋਂ ਲੈ ਕੇ ਹੁਣ ਤੱਕ 8 ਮਹੀਨਿਆਂ ਵਿਚ ਕੱਖ ਨਹੀਂ ਕੀਤਾ ?
ਫਿਰ ਪੰਜਾਬ ਚ ਆਏ ਦਿਨ ਵਿਗੜ ਰਹੀ ਕਾਨੂੰਨ ਸਥਿਤੀ ਕਿਵੇਂ ਸਹੀ ਰਹੂ ?
….ਕਿਵੇਂ ਹੋਈ ਇੰਟਰਵਿਊ, ਕਿਸਨੇ ਕਰਵਾਈ, ਕਿਸ-ਕਿਸ ਨੇ ਸਹੂਲਤਾਂ ਦਿੱਤੀਆਂ…ਇਹ ਸਭ ਆਪ ਨੂੰ ਬਤੌਰ JAIL MINISTER , HOME MINISTER ਤੇ CHIEF MINISTER ਦੱਸਣਾ ਪਵੇਗਾ….ਪੰਜਾਬ ਜਵਾਬ ਮੰਗਦਾ ਹੈ…ਪੰਜਾਬੀ ਹਿਸਾਬ ਮੰਗਦੇ ਹਨ…
ਸਾਡੀ ਹਾਈ ਕੋਰਟ ਨੂੰ ਵੀ ਸਨਿਮਰ ਅਪੀਲ ਹੈ ਕਿ ਆਪਣੀ ਨਿਗਰਾਨੀ ਹੇਠ SIT ਦਾ ਗਠਨ ਕਰ ਕੇ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ! ‘
ਭਗਵੰਤ ਮਾਨ ਸਾਬ ❗️
ਜਵਾਬ ਤਾਂ ਦੇਣੇ ਪੈਣਗੇ….ਬਠਿੰਡਾ ਜੇਲ੍ਹ ਵਿਚੋਂ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ’ਤੇ ਬਣਾਈ ਤੁਹਾਡੀ ਅਖੌਤੀ ਕਮੇਟੀ ਨੇ ਮਾਰਚ 2023 ਤੋਂ ਲੈ ਕੇ ਹੁਣ ਤੱਕ 8 ਮਹੀਨਿਆਂ ਵਿਚ ਕੱਖ ਨਹੀਂ ਕੀਤਾ ?
ਫਿਰ ਪੰਜਾਬ ਚ ਆਏ ਦਿਨ ਵਿਗੜ ਰਹੀ ਕਾਨੂੰਨ ਸਥਿਤੀ ਕਿਵੇਂ ਸਹੀ ਰਹੂ ?
….ਕਿਵੇਂ ਹੋਈ ਇੰਟਰਵਿਊ, ਕਿਸਨੇ… pic.twitter.com/d8q1wW5pMK
— Bikram Singh Majithia (@bsmajithia) November 10, 2023
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।