ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੀਤ ਹੇਅਰ ਦਾ ਵਿਆਹ ਡਾ.ਗੁਰਵੀਨ ਕੌਰ ਨਾਲ ਹੋਇਆ ਹੈ, ਅੱਜ ਦਾ ਸਮਾਗਮ ਮੋਹਾਲੀ ਦੇ ਨਵਾਂਗਾਓਂ ਸਥਿਤ ਇੱਕ ਰਿਜ਼ੋਰਟ ਵਿੱਚ ਰੱਖਿਆ ਹੋਇਆ ਸੀ।
ਡਾ.ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਦੋਵਾਂ ਦੀ ਪਿਛਲੇ ਹਫਤੇ ਐਤਵਾਰ ਨੂੰ ਮੇਰਠ ‘ਚ ਮੰਗਣੀ ਹੋਈ ਸੀ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ।
ਗੁਰਵੀਨ ਕੌਰ ਦੇ ਹੋਏ ਮੀਤ ਹੇਅਰ, ਚੰਡੀਗੜ੍ਹ ‘ਚ ਲਈਆਂ ਲਾਵਾਂ#gurmeetsingh #meethayer #aap #punjab pic.twitter.com/8XAW8Ky9QQ
— Global Punjab TV (@global_punjab) November 7, 2023
ਗੁਰਮੀਤ ਸਿੰਘ ਪੰਜਾਬ ਦੀ ‘ਆਪ’ ਸਰਕਾਰ ‘ਚ ਖੇਡ ਮੰਤਰੀ ਹਨ। ਵਿਆਹ ਵਿੱਚ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਇੱਥੇ ਪਹੁੰਚ ਚੁੱਕੇ ਹਨ।
ਵਿਆਹ ਦੇ ਬੰਧਨ ‘ਚ ਬੱਝੇ ਮੀਤ ਹੇਅਰ ਤੇ ਡਾ.ਗੁਰਵੀਨ ਕੌਰ, ਦੇਖੋ ਖੂਬਸੂਰਤ ਤਸਵੀਰਾਂ
Cabinet Minister Meet Hayer ties the knot with Dr. Gurveen Kaur #Punjab #MeetHayer #AamAadmiParty #BhagwantMann #gurveenkaur pic.twitter.com/mEc6DNxNlE
— Global Punjab TV (@global_punjab) November 7, 2023
ਬੀਤੇ ਦਿਨ ਪੰਜਾਬ ਸਰਕਾਰ ਦੇ 11 ਮੰਤਰੀ ਡਾ. ਗੁਰਵੀਨ ਅਤੇ ਮੰਤਰੀ ਮੀਤ ਹੇਅਰ ਨੂੰ ਵਧਾਈ ਦੇਣ ਲਈ ਮੇਰਠ ਪਹੁੰਚੇ ਸਨ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਨੇਤਾਵਾਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਦੀਪ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ, ਹਰਜੋਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਊਰਜਾ ਮੰਤਰੀ ਸੋਮੇਂਦਰ ਤੋਮਰ, ਸਰਧਾਨਾ ਦੇ ਵਿਧਾਇਕ ਅਤੁਲ ਪ੍ਰਧਾਨ ਅਤੇ ਕਈ ਹੋਰ ਆਗੂ ਇਸ ਪ੍ਰੋਗਰਾਮ ਦਾ ਹਿੱਸਾ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।