ਨਵੀਂ ਦਿੱਲੀ: ਬਿੱਗ ਬੌਸ 17 ਸ਼ੋਅ ‘ਛੱਜ ਕੁਝ ਸਮਾਂ ਪਹਿਲਾਂ ਹੀ ਇੱਕ ਵਾਈਲਡ ਕਾਰਡ ਐਂਟਰੀ ਹੋਈ ਜਿਸ ਕਾਰਨ ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ। ਜਦੋਂ ਤੋਂ ਸਮਰਥ ਦੀ ਸ਼ੋਅ ‘ਚ ਐਂਟਰੀ ਹੋਈ ਹੈ, ਉਦੋਂ ਤੋਂ ਹੀ ਈਸ਼ਾ ਦੀ ਇਮੇਜ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਘਰ ਤੋਂ ਬਾਹਰ ਦੇ ਲੋਕ ਹੁਣ ਅਭਿਸ਼ੇਕ ਕੁਮਾਰ ਨਾਲ ਹਮਦਰਦੀ ਜਤਾ ਰਹੇ ਹਨ। ਈਸ਼ਾ ਮਾਲਵੀਆ ਘਰ ਵਿੱਚ ਬਹੁਤ ਨਕਾਰਾਤਮਕ ਨਜ਼ਰ ਆ ਰਹੀ ਹੈ, ਇਸ ਲਈ ਉਸਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਹ ਜਲਦੀ ਤੋਂ ਜਲਦੀ ਘਰ ਵਾਪਸ ਆ ਜਾਵੇ। ਇਸ ਗੱਲ ਦਾ ਖੁਲਾਸਾ ਟੀਵੀ ਸੀਰੀਅਲ ਉਡਾਰੀਆਂ ਵਿੱਚ ਈਸ਼ਾ ਨਾਲ ਕੰਮ ਕਰਨ ਵਾਲੇ ਅਦਾਕਾਰ ਲੋਕੇਸ਼ ਬੱਟਾ ਨੇ ਕੀਤਾ ਹੈ।
ਕੀ ਈਸ਼ਾ ਨੇ ਲੋਕੇਸ਼ ਨੂੰ ਵੀ ਕੀਤਾ ਹੈ ਡੇਟ ?
ਪਿਛਲੇ ਐਪੀਸੋਡ ‘ਚ ਅਭਿਸ਼ੇਕ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਡਾਰੀਆ ਦੇ ਸਮੇਂ ਈਸ਼ਾ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ। ਇੱਕ ਰਿਪੋਰਟ ਮੁਤਾਬਕ ਈਸ਼ਾ ਦਾ ਪਹਿਲਾਂ ਤੋਂ ਹੀ ਅਭਿਸ਼ੇਕ ਅਤੇ ਸਮਰਥ ਨਾਲ ਅਫੇਅਰ ਚੱਲ ਰਿਹਾ ਸੀ। ਲੋਕੇਸ਼ ਨੇ ਇਹ ਇੰਟਰਵਿਊ ਪਿੰਕਵਿਲਾ ਨੂੰ ਦਿੱਤੀ, ਜਿਸ ‘ਚ ਉਸ ਨੇ ਡੇਟਿੰਗ ਦੇ ਮੁੱਦੇ ਤੋਂ ਸਾਫ ਇਨਕਾਰ ਕੀਤਾ। ਅਦਾਕਾਰ ਨੇ ਕਿਹਾ, “ਅਸੀਂ ਬਹੁਤ ਚੰਗੇ ਦੋਸਤ ਸੀ। ਕਈ ਵਾਰ ਇਕੱਠੇ ਸੈੱਟ ‘ਤੇ ਜਾਂਦੇ ਸੀ। ਮੈਂ ਉਨ੍ਹਾਂ ਦੇ ਘਰ ਵੀ ਗਿਆ ਹਾਂ। ਮੈਂ ਉਨ੍ਹਾਂ ਦੀ ਮਾਂ ਨੂੰ ਮਿਲਿਆ ਹਾਂ, ਪਰ ਅਸੀਂ ਕਦੇ ਡੇਟਿੰਗ ਨਹੀਂ ਕਰ ਰਹੇ ਸੀ।”
ਈਸ਼ਾ ਮਾਲਵੀਆ ਦੀ ਮਾਂ ਹੈ ਗੁੱਸੇ ‘ਚ
ਈਸ਼ਾ ਦੇ ਬਿੱਗ ਬੌਸ 17 ਦੇ ਸਫਰ ਬਾਰੇ ਗੱਲ ਕਰਦੇ ਹੋਏ ਲੋਕੇਸ਼ ਨੇ ਕਿਹਾ, “ਅੰਕਿਤ ਗੁਪਤਾ ਅਤੇ ਪ੍ਰਿਯੰਕਾ ਚਾਹਰ ਚੌਧਰੀ ਨੂੰ ਦੇਖਣ ਤੋਂ ਬਾਅਦ, ਈਸ਼ਾ ਵੀ ਬਿੱਗ ਬੌਸ ਕਰਨਾ ਚਾਹੁੰਦੀ ਸੀ। ਉਹ ਨਿਰਮਾਤਾਵਾਂ ਦੇ ਸੱਦੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਹਾਲਾਂਕਿ ਮੈਂ ਉਸਦੀ ਮਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਉਸਨੂੰ ਇਜਾਜ਼ਤ ਨਾ ਦੇਣ। ਮੈਂ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਨਾਲ ਈਸ਼ਾ ਦੀ ਇਮੇਜ ਖਰਾਬ ਹੋ ਸਕਦੀ ਹੈ ਤੇ ਦੇਖੋ , ਅਜਿਹਾ ਹੀ ਹੋ ਰਿਹਾ ਹੈ। ਈਸ਼ਾ ਦੀ ਮਾਂ ਨੇ ਮੈਨੂੰ ਫੋਨ ਕੀਤਾ। ਉਹ ਬਹੁਤ ਪਰੇਸ਼ਾਨ ਹੈ।”
ਉਸ ਨੇ ਅੱਗੇ ਕਿਹਾ, “ਸਮਰਥ ਦੇ ਜਾਣ ਨਾਲ ਹਮਦਰਦੀ ਅਭਿਸ਼ੇਕ ਵੱਲ ਵਧ ਗਈ ਹੈ। ਜਦੋਂ ਕਿ ਈਸ਼ਾ ਹੁਣ ਨਕਾਰਾਤਮਕ ਨਜ਼ਰ ਆ ਰਹੀ ਹੈ, ਜੋ ਉਸ ਦੀ ਮਾਂ ਨੂੰ ਪਸੰਦ ਨਹੀਂ ਹੈ।’ ਈਸ਼ਾ ਦੀ ਮਾਂ ਨੂੰ ਸਮਰਥ ਅਤੇ ਈਸ਼ਾ ਦੇ ਰਿਸ਼ਤੇ ਬਾਰੇ ਨਹੀਂ ਪਤਾ ਸੀ। ਈਸ਼ਾ ਦੇ ਪਿਤਾ ਇਕ ਸਰਕਾਰੀ ਫਰਮ ਵਿਚ ਕੰਮ ਕਰਦੇ ਹਨ। ਉਹ ਵੀ ਈਸ਼ਾ ਤੋਂ ਨਿਰਾਸ਼ ਹਨ। ਈਸ਼ਾ ਦੀ ਮਾਂ ਨੇ ਨੇ ਕਿਹਾ ਕਿ ਸਮਰਥ ਦੀ ਐਂਟਰੀ ਤੋਂ ਬਾਅਦ ਉਹ ਪਹਿਲਾਂ ਵਾਂਗ ਸ਼ੋਅ ਨਹੀਂ ਦੇਖ ਪਾ ਰਹੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।