ਨਿਊਜ਼ ਡੈਸਕ: ਭਾਰਤ ਵਿੱਚ ਇਸ ਸਾਲ ਦੀ 5 ਅਕਤੂਬਰ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਖੇਡਿਆ ਜਾਵੇਗਾ। BCCI (Board of control for cricket in India) ਨੇ ਇਸ ਮੁਕਾਬਲੇ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਅਧੀਨ ਮੈਦਾਨ ਵਿੱਚ ਉਤਰੇਗੀ।
ਭਾਰਤੀ ਟੀਮ 2011 ਤੋਂ ਬਾਅਦ ਇਸ ਵਿਸ਼ਵ ਕੱਪ ਟਰਾਫੀ ਦੀ ਉਡੀਕ ਕਰ ਰਹੀ ਹੈ। 15 ਮੈਂਬਰੀ ਟੀਮ ਦੀ ਗੱਲ ਕਰੀਏ ਤਾਂ 6 ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ ਇੱਕ ਰੋਜ਼ਾ ਵਿਸ਼ਵ ਕੱਪ (One day world cup) ਖੇਡਦੇ ਨਜ਼ਰ ਆਉਣਗੇ। ਇਸ ਵਿੱਚ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਮੁਹੰਮਦ ਸਿਰਾਜ਼, ਸ਼ਾਰਦੁਲ ਠਾਕੁਰ ਅਤੇ ਸ਼ਰੇਅਸ ਅਈਅਰ ਸ਼ਾਮਲ ਹਨ। ਅਕਸ਼ਰ ਪਟੇਲ ਪਹਿਲੀ ਵਾਰ ਵਿਸ਼ਵ ਕੱਪ ਮੈਚ ਖੇਡ ਸਕਦੇ ਹਨ। ਬਹੁਤ ਸਾਰੇ ਨਵੇਂ ਖਿਡਾਰੀਆਂ ਦੇ ਚਿਹਰੇ ਖੇਡ ਮੈਦਾਨ ਵਿੱਚ ਦੇਖਣ ਨੂੰ ਮਿਲਣਗੇ।
ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਭਾਰਤੀ ਟੀਮ ਖੇਡ ਮੈਦਾਨ ਵਿੱਚ ਖਿਤਾਬ ਜਿੱਤਣ ਲਈ ਉਤਰੇਗੀ। ਟੀਮ ਵਿੱਚ ਕਪਤਾਨ ਰੋਹਿਤ ਸ਼ਰਮਾ ਸਮੇਤ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼ਰੇਅਸ ਅਈਅੜ. ਸੂਰਿਆਕੁਮਾਰ ਯਾਦਵ, ਕੇ.ਐੱਲ. ਰਾਹੁਲ ਅਤੇ ਈਸ਼ਾਨ ਕਿਸ਼ਨ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੂੰ ਵਿਸ਼ਵ ਕੱਪ ਵਿੱਚ ਗੇਂਦਬਾਜ਼ੀ ਲਈ ਚੁਣਿਆ ਗਿਆ ਹੈ। ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ ਨੂੰ ਆਲਰਾਊਂਡਰ ਦੀ ਥਾਂ ਮਿਲੀ ਹੈ।
ਟੀਮ ਇੰਡੀਆ ਦਾ ਸ਼ਡਿਊਲ
8 ਅਕਤੂਬਰ vs ਆਸਟ੍ਰੇਲੀਆ, ਚੇਨਈ
11 ਅਕਤੂਬਰ vs ਅਫਗਾਨਿਸਤਾਨ, ਦਿੱਲੀ
14 ਅਕਤੂਬਰ vs ਪਾਕਿਸਤਾਨ, ਅਹਿਮਦਾਬਾਦ
19 ਅਕਤੂਬਰ vs ਬੰਗਲਾਦੇਸ਼, ਪੁਣੇ
22 ਅਕਤੂਬਰ vs ਨਿਊਜ਼ੀਲੈਂਡ, ਧਰਮਸ਼ਾਲਾ
29 ਅਕਤੂਬਰ vs ਇੰਗਲੈਂਡ, ਲਖਨਊ
2 ਨਵੰਬਰ vs ਸ਼੍ਰੀਲੰਕਾ, ਮੁੰਬਈ
5 ਨਵੰਬਰ vs ਦੱਖਣੀ ਅਫਰੀਕਾ, ਕੋਲਕਾਤਾ
12 ਨਵੰਬਰ vs ਨੀਦਰਲੈਂਡ, ਬੈਂਗਲੁਰੂ
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.