ਚੰਡੀਗੜ੍ਹ: ਪੰਜਾਬ ਰੋਡਵੇਜ਼/ਪਨਬਸ/PRTC ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਆਗੂਆਂ ਨੇ ਕਿਹਾ ਕਿ ਜਿੰਨ੍ਹਾਂ ਡਰਾਇਵਰ ਸਤਿਗੁਰੂ ਸਿੰਘ ਅਤੇ ਕਡੰਕਟਰ ਜਗਸੀਰ ਸਿੰਘ ਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਵਰਖਾ ਅਤੇ ਹੜ੍ਹ ਆਉਣ ਦੇ ਕਾਰਨ ਪਾਣੀ ਦੀ ਮਾਰ ਵਿੱਚ ਮੌਤ ਹੋਈ ਸੀ ।
ਜਥੇਬੰਦੀ ਦੇ ਦੱਸਣ ‘ਤੇ ਵੀ ਮੈਨੇਜਮੈਂਟ ਨੇ ਵਰਕਰਾਂ ਦੇ ਪਰਿਵਾਰ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਡਰਾਇਵਰ ਸਤਿਗੁਰੂ ਸਿੰਘ ਦੀ ਮ੍ਰਿਤਕ ਦੇਹ ਘਰ ਲੈ ਕੇ ਆਉਣ ਦੇ ਵਿਚ ਕੋਈ ਮਦਦ ਕੀਤੀ ਅਤੇ ਨਾ ਹੀ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ। ਜਿਸ ਤੋਂ ਬਾਅਦ ਜੱਥੇਬੰਦੀ ਤੇ ਵਰਕਰਾਂ ਦੇ ਭਾਰੀ ਵਿਰੋਧ ਨੂੰ ਵੇਖਦੇ ਹੋਏ ਸਤਿਗੁਰੂ ਸਿੰਘ ਤੇ ਜਗਸੀਰ ਸਿੰਘ ਦੇ ਪਰਿਵਾਰ ਨੂੰ 25-25 ਲੱਖ ਰੁਪਏ ਦੇਣ ਦੀ ਲਿਖਤੀ ਰੂਪ ਵਿੱਚ ਸਹਿਮਤੀ ਬਣਾਈ ਗਈ ਸੀ ਉਸ ਤੋਂ ਬਾਅਦ ਯੂਨੀਅਨ ਵੱਲੋਂ ਮਨੇਜਮੈਂਟ ਨਾਲ ਵਾਰ-ਵਾਰ ਰਾਬਤਾ ਕਾਇਮ ਕੀਤਾ ਗਿਆ। ਮਨੇਜਮੈਂਟ ਨੇ ਕਿਹਾ ਕਿ ਅੱਜ ਚੈਕ ਕੱਟਦੇ ਹਾਂ ਕੱਲ ਚੈਕ ਕੱਟਦੇ ਇੱਥੇ ਤੱਕ ਵੀ ਭਰੋਸਾ ਦਿੱਤਾ ਕਿ ਐਤਵਾਰ ਨੂੰ ਭੋਗ ਤੇ ਚੈਕ ਦਿੱਤੇ ਜਾਣਗੇ । ਪਰ ਹੁਣ ਮਨੇਜਮੈਂਟ ਲਿਖਤੀ ਰੂਪ ਦੇ ਵਿੱਚ ਦਿੱਤੇ ਹੋਏ ਭਰੋਸੇ ਤੋਂ ਭੱਜਦੀ ਦਿਖਾਈ ਦੇ ਰਹੀ ਹੈ । ਉਲਟਾ ਟਰਾਂਸਪੋਰਟ ਮੰਤਰੀ ਪੰਜਾਬ ਨੇ ਪ੍ਰੈਸ ਬਿਆਨ ਰਾਹੀਂ ਜੋ ਬਿਆਨ ਦਿੱਤਾ ਹੈ ਬਹੁਤ ਹੀ ਨਿੰਦਣਯੋਗ ਹੈ । ਕਰਮਚਾਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਤਾਂ ਕੀ ਕਰਨੀ ਸੀ । ਉਲਟਾ ਉਹਨਾਂ ਪਰਿਵਾਰਾਂ ਦੇ ਜਖਮ ਤੇ ਲੂਣ ਲਾਉਣ ਦਾ ਕੰਮ ਕੀਤਾ ।
ਟਰਾਂਸਪੋਰਟ ਮੰਤਰੀ ਦੇ ਇਸ ਬਿਆਨ ਦਾ ਟਰਾਂਸਪੋਰਟ ਵਿਭਾਗ ਦੇ ਕਾਮਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਪਰਿਵਾਰ ਨਾਲ ਨੂੰ ਇਨਸਾਫ ਦਿਵਾਉਣ ਦੇ ਲਈ ਜੱਥੇਬੰਦੀ ਅੱਜ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ । ਮਨੇਜਮੈਂਟ ਪੈਸੇ ਦੇਣ ਮਿਰਤਕ ਸਾਥੀਆਂ ਦੇ ਪਰਿਵਾਰ ਨੂੰ ਚੈਕ ਦੇਣ ਦੀ ਬਜਾਏ ਯੂਨੀਅਨ ਨੂੰ ਹੜਤਾਲ ਕਰਨ ਦੇ ਲਈ ਮਨੇਜਮੈਂਟ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ ।ਜਿਸ ਦੇ ਵਿਰੋਧ ਵਜੋ 22 ਜੁਲਾਈ ਨੂੰ 12 ਵਜੇ ਤੋਂ ਬਾਅਦ ਬੱਸਾਂ ਬੰਦ ਕਰਕੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਵੇਗੀ । ਸਾਰੇ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਜਿਸ ਦੀ ਜ਼ਿਮੇਵਾਰੀ ਮਨੇਜਮੈਂਟ ਤੇ ਸਰਕਾਰ ਦੀ ਹੋਵੇਗੀ ।