ਮੀਤ ਹੇਅਰ ਨੇ ਕਜੌਲੀ ਵਾਟਰ ਵਰਕਸ ਦਾ ਕੀਤਾ ਦੌਰਾ, ਕਿਹਾ- ਟਰਾਈਸਿਟੀ ਨੂੰ ਪਾਣੀ ਸਪਲਾਈ ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

Rajneet Kaur
1 Min Read

ਚੰਡੀਗੜ੍ਹ: ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ  ਅੱਜ ਕਜੌਲੀ ਵਾਟਰ ਵਰਕਸ ਦਾ ਦੌਰਾ ਕਰਕੇ ਟਰਾਈਸਿਟੀ ਨੂੰ ਹੋ ਰਹੀ ਪਾਣੀ ਦੀ ਸਪਲਾਈ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ, ਐਸ.ਐਸ.ਪੀ. ਵਿਵੇਕ ਸੋਨੀ ਅਤੇ ਜਲ ਸਰੋਤ ਤੇ ਜਲ ਸਪਲਾਈ ਦੇ ਅਧਿਕਾਰੀ ਵੀ ਮੌਜੂਦ ਸਨ।

ਮੀਤ ਹੇਅਰ ਨੇ ਨੁਕਸਾਨਗ੍ਰਸਤ ਪਾਈਪਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੁਹਾਲੀ, ਚੰਡੀਗੜ੍ਹ ਤੇ ਚੰਡੀਮੰਦਰ ਨੂੰ ਪਾਣੀ ਦੀ ਸਪਲਾਈ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਰਸ਼ਾਂ ਦੀ ਸੰਭਾਵਨਾ ਨਾਲ ਕਿਸੇ ਵੀ ਅਣਸੁਖਾਵੀਂ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਪਾਣੀ ਦੀਆਂ ਪਾਈਪਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਮੀਤ ਹੇਅਰ ਨੇ ਕਿਹਾ ਕਿ CM ਮਾਨ ਦੇ ਨਿਰਦੇਸ਼ਾਂ ਉਤੇ ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ  ਹਨ।ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਲੋੜੀਂਦੇ ਮਿੱਟੀ ਦੇ ਥੈਲੇ ਅਤੇ ਖਾਲੀ ਬੈਗਾਂ ਦਾ ਪ੍ਰਬੰਧ ਕੀਤਾ ਗਿਆ ਹੈ।ਪਾਣੀ ਦਾ ਪੱਧਰ ਘਟਾ ਕੇ ਮੁਰੰਮਤ ਦੇ ਕੰਮ ਵਿੱਚ ਮੱਦਦ ਕੀਤੀ ਜਾ ਰਹੀ ਹੈ।ਪਾਈਪਾਂ ਦੀ ਮੁਰੰਮਤ ਦੇ ਕੰਮ ਵਿੱਚ ਵਿਭਾਗ ਦੇ ਕਰਮਚਾਰੀ ਲੱਗੇ ਹੋਏ ਹਨ।

Share This Article
Leave a Comment