ਕੈਨੇਡਾ ‘ਚ ਔਰਤਾਂ ਨਾਲ ਕੁੱਟਮਾਰ ਦੇ ਵੱਧ ਰਹੇ ਮਾਮਲੇ, ਜ਼ਿਆਦਾਤਰ ਭਾਰਤੀ ਪਰਿਵਾਰਾਂ ਨਾਲ ਸਬੰਧਤ

Global Team
3 Min Read

ਬਰੈਂਪਟਨ: ਕੈਨੇਡਾ ਦੇ ਪੀਲ ਰੀਜਨ ‘ਚ ਆਪਣੀਆਂ ਪਤਨੀਆਂ ਜਾਂ ਲਿਵ ਇਨ ਪਾਰਟਨਰਜ਼ ਨਾਲ ਕੁੱਟਮਾਰ ਦੇ ਮਾਮਲੇ ਮਹਾਂਮਾਰੀ ਦਾ ਰੂਪ ਲੈ ਰਹੇ ਹਨ। ਹੈਰਾਨੀ ਵੱਲੀ ਗੱਲ ਇਹ ਹੈ ਕਿ ਜ਼ਿਆਦਾਤਰ ਮਾਮਲੇ ਭਾਰਤੀ ਪਰਿਵਾਰਾਂ ‘ਚ ਹੀ ਸਾਹਮਣੇ ਆਉਂਦੇ ਹਨ। ਤਲਾਕ ਹੋਣ ਦੇ ਬਾਵਜੂਦ ਸਾਬਕਾ ਪਤੀਆਂ ਵੱਲੋਂ ਘਰੇਲੂ ਹਿੰਸਾ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਸਮੱਸਿਆ ਨਾਲ ਨਜਿੱਠਣ ਲਈ ਜਿੱਥੇ ਵਧੇਰੇ ਜਾਗਰੂਕਤਾ ਦੀ ਜ਼ਰੂਰਤ ਹੈ।

ਸਾਲ 2021 ਵਿੱਚ ਪੀਲ ਪੁਲਿਸ ਕੋਲ ਘਰੇਲੂ ਹਿੰਸਾ ਦੀਆਂ 17 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਆਈਆਂ ਅਤੇ ਇਸ ਹਿਸਾਬ ਨਾਲ ਹਰ ਰੋਜ਼ 45 ਮਾਮਲੇ ਸਾਹਮਣੇ ਆ ਰਹੇ ਸਨ। ਪੁਲਿਸ ਮੁਤਾਬਕ 78 ਫ਼ੀਸਦ ਮਾਮਲਿਆਂ ‘ਚ ਪੀੜਤਾਂ ਦੀ ਪਛਾਣ ਔਰਤ ਵਜੋਂ ਕੀਤੀ ਗਈ। ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਛੋਟਾ ਅੰਕੜਾ ਹੈ, ਕਿਉਂਕਿ ਵੱਡੀ ਗਿਣਤੀ ‘ਚ ਔਰਤਾਂ ਪੁਲਿਸ ਕੋਲ ਸ਼ਿਕਾਇਤ ਹੀ ਨਹੀਂ ਕਰਦੀਆਂ। ਓਨਟਾਰੀਓ ‘ਚ ਇਸ ਤੋਂ ਪਹਿਲਾਂ 25 ਮਿਊਂਸਪੈਲਟੀਜ਼ ਘਰੇਲੂ ਹਿੰਸਾ ਨੂੰ ਮਹਾਂਮਾਰੀ ਦਾ ਰੂਪ ਮੰਨ ਚੁੱਕੀਆਂ ਹਨ। ਬਰੈਂਪਟਨ ਸ਼ਹਿਰ ਵੱਲੋਂ ਆਪਣੇ ਤੌਰ ’ਤੇ ਇਸ ਸਮੱਸਿਆ ਨੂੰ ਮਹਾਂਮਾਰੀ ਮੰਨਦਾ ਮਤਾ ਇੱਕ ਦਿਨ ਪਹਿਲਾਂ ਹੀ ਪ੍ਰਵਾਨ ਕੀਤਾ ਗਿਆ ਸੀ।

ਰੀਜਨਲ ਅਤੇ ਬਰੈਂਪਟਨ ਦੀ ਕੌਂਸਲਰ ਰੋਇਨਾ ਸੈਂਟੌਸ ਨੇ ਕਿਹਾ ਕਿ ਸਮੱਸਿਆ ਨੂੰ ਮਹਾਂਮਾਰੀ ਐਲਾਨਣਾ ਲਾਜ਼ਮੀ ਹੋ ਗਿਆ ਸੀ ਤਾਂਕਿ ਇਸ ਪਾਸੇ ਕੰਮ ਕਰ ਰਹੀਆਂ ਏਜੰਸੀਆਂ ਅਤੇ ਜਥੇਬੰਦੀਆਂ ਨੂੰ ਵਧੇਰੇ ਆਰਥਿਕ ਸਹਾਇਤਾ ਮਿਲ ਸਕੇ। ਔਰਤਾਂ ‘ਤੇ ਦੀ ਤਸ਼ੱਦਦ ਦੀ ਤਾਜ਼ਾ ਮਿਸਾਲ 43 ਸਾਲਾ ਦਵਿੰਦਰ ਕੌਰ ਹੈ, ਜਿਸ ਨੂੰ ਕਥਿਤ ਤੌਰ ‘ਤੇ ਉਸ ਦੇ ਪਤੀ ਵੱਲੋਂ ਬਰੈਂਪਟਨ ਦੇ ਇੱਕ ਪਾਰਕ ‘ਚ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ। ਸੈਂਟੌਸ ਨੇ 11 ਸਾਲਾ ਬੱਚੀ ਰੀਆ ਰਾਜਕੁਮਾਰ ਦੀ ਮੌਤ ਦਾ ਜ਼ਿਕਰ ਵੀ ਕੀਤਾ ਜਿਸ ਦੇ ਪਿਤਾ ਵਿਰੁੱਧ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਆਇਦ ਕੀਤਾ ਗਿਆ। ਬਰੈਂਪਟਨ ਤੋਂ ਕੌਂਸਲਰ ਨਵਜੀਤ ਕੌਰ ਬਰਾੜ ਨੇ ਕਿਹਾ ਕਿ ਦਵਿੰਦਰ ਕੌਰ ਨਾਲ ਵਾਪਰੀ ਘਟਨਾ ਸਭ ਨੇ ਦੇਖੀ ਜੋ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਈ ਹੈ। ਇਸ ਵਾਰਦਾਤ ਨੇ ਬਰੈਂਪਟਲ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ। ਇਥੇ ਦੱਸਣਾ ਬਣਦਾ ਹੈ ਕਿ ਉਨਟਾਰੀਓ ਸਰਕਾਰ ਵੱਲੋਂ 2023 ਦੇ ਬਜਟ ਵਿਚ ਘਰੇਲੂ ਹਿੰਸਾ ਦੇ ਪੀੜਤਾਂ ਵਾਸਤੇ 693 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਰਾਹੀਂ ਐਮਰਜੰਸੀ ਸ਼ੈਲਟਰ, ਕੌਂਸਲਿੰਗ ਸੇਵਾ ਅਤੇ 24 ਘੰਟੇ ਉਪਲਬਧ ਟੈਲੀਫੋਨ ਲਾਈਨ ਮੁਹੱਈਆ ਕਰਵਾਈ ਜਾਂਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment