ਮੈਨੀਟੋਬਾ: ਕੈਨੇਡਾ ਦੇ ਮੈਨੀਟੋਬਾ ਦੇ ਕਾਰਬੇਰੀ ਕਸਬੇ ਨੇੜ੍ਹੇ ਵੀਰਵਾਰ ਨੂੰ ਇੱਕ ਟਰੱਕ ਅਤੇ ਬਜ਼ੁਰਗਾਂ ਨਾਲ ਭਰੀ ਬੱਸ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰਸੀਐਮਪੀ ਮੈਨੀਟੋਬਾ ਦੇ ਕਮਾਂਡਿੰਗ ਅਫ਼ਸਰ ਅਸਿਸਟੈਂਟ ਕਮਿਸ਼ਨਰ ਰੌਬ ਹਿੱਲ ਨੇ ਦੱਸਿਆ ਕਿ ਬੱਸ ਵਿੱਚ 25 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਜ਼ੁਰਗ ਸਨ। ਬੱਸ ਪੱਛਮੀ ਮੈਨੀਟੋਬਾ ਸ਼ਹਿਰ ਡਾਉਫਿਨ ਤੋਂ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।
ਮ੍ਰਿਤਕਾਂ ਦੀ ਵਧ ਸਕਦੀ ਹੈ ਗਿਣਤੀ
ਜਾਣਕਾਰੀ ਦਿੰਦੇ ਹੋਏ ਹਿੱਲ ਨੇ ਦੱਸਿਆ ਕਿ ਇਸ ਹਾਦਸੇ ‘ਚ 10 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਿੱਲ ਨੇ ਕਿਹਾ ਕਿ ਇਸ ਦਿਨ ਨੂੰ ਮੈਨੀਟੋਬਾ ਅਤੇ ਪੂਰੇ ਕੈਨੇਡਾ ਵਿਚ ਇਕ ਦੁਖਾਂਤ ਵਜੋਂ ਯਾਦ ਕੀਤਾ ਜਾਵੇਗਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ‘ਤੇ ਦੁੱਖ ਜਤਾਉਂਦਿਆਂ ਟਵੀਟ ਕੀਤਾ ਹੈ। ਉਹਨਾਂ ਟਵੀਟ ਕਰਦੇ ਲਿਖਿਆ, ‘ਕਾਰਬੇਰੀ, ਮੈਨੀਟੋਬਾ ਤੋਂ ਆਈ ਇਹ ਖਬਰ ਬਹੁਤ ਹੀ ਦੁਖਦਾਈ ਹੈ। ਮੈਂ ਉਸ ਦਰਦ ਦੀ ਕਲਪਨਾ ਵੀ ਨਹੀਂ ਕਰ ਸਕਦਾ, ਜੋ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ ਪਰ ਪੂਰਾ ਦੇਸ਼ ਤੁਹਾਡੇ ਨਾਲ ਹੈ।’
The news from Carberry, Manitoba is incredibly tragic. I’m sending my deepest condolences to those who lost loved ones today, and I’m keeping the injured in my thoughts. I cannot imagine the pain those affected are feeling – but Canadians are here for you.
— Justin Trudeau (@JustinTrudeau) June 15, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.