ਬਿਹਾਰ: ਸਿੱਖਾਂ ਦੇ ਦੱਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ‘ਤੇ ਵਿਵਾਦ ਭਖਣਾ ਸ਼ੁਰੂ ਹੋ ਗਿਆ ਹੈ। ਦਰਅਸਲ ਇਹ ਬੁੱਤ ਪਟਨਾਂ ਦੇ ਅਡਾਨੀ ਦੀ ਮਾਲਕੀ ਵਾਲੀ ਕੰਪਨੀ ਅੰਬੂਜਾ ਕੰਪਨੀ ਦੇ ਇੱਕ ਸਪਿੰਗ ਮਾਲ ‘ਚ ਲਗਾਇਆ ਗਿਆ ਸੀ। ਜਿੱਥੇ ਗੁਰੂ ਸਾਹਿਬ ਦੇ ਬੁੱਤ ਦੇ ਨਾਲ ਮਾਲ ਚ ਆਉਣ ਜਾਣ ਵਾਲੇ ਲੋਕਾਂ ਦੇ ਵੱਲੋਂ ਫੋਟੋਆਂ ਖਿਚਵਾ ਕੇ ਆਪਣੇ ਸੋਸ਼ਲ ਪਲੇਟ ਫਾਰਮ ‘ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਤਸਵੀਰਾਂ ਵਾਇਰਲ ਹੁੰਦਿਆਂ ਹੀ ਪਟਨਾ ਸਾਹਿਬ ਦੇ ਗੁਰੂ ਘਰਾਂ ਦੀ ਸਾਭ ਸੰਭਾਲ ਕਰਨ ਵਾਲੀ ਕਮੇਟੀ ਦੇ ਨਾਲ-ਨਾਲ ਸਿੱਖ ਸੰਗਤ ਵੱਲੋਂ ਇਸ ਦਾ ਸਖਤ ਵਿਰੋਧ ਜਤਾਉਦਿਆਂ ਬੁੱਤ ਨੂੰ ਲਗਾਉਣ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਦਿੱਤੀ। ਪ੍ਰਸ਼ਾਸਨ ਦੇ ਕੰਨਾਂ ਤੱਕ ਖ਼ਬਰ ਪਹੁੰਚਣ ਤੋਂ ਬਾਅਦ ਮਾਮਲਾ ਜਲਦ ਹੱਲ ਕਰਨ ਲਈ ਹੱਥਾ ਪੈਰਾਂ ਦੀ ਪੈ ਗਈ।
ਉੱਥੇ ਹੀ ਸਿਆਸੀ ਆਗੂਆਂ ਦੇ ਵੱਲੋਂ ਵੀ ਗੁਰੂ ਸਾਹਿਬ ਦਾ ਬੁੱਤ ਲਗਾਉਣ ਤੇ ਸਖ਼ਤ ਵਿਰੋਧ ਜਤਾਉਦਿਆਂ ਕਾਰਵਾਈ ਦੀ ਮੰਗ ਕੀਤੀਿ ਗਈ। ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਟਵੀਟ ਕਰਦਿਆਂ ਬੁੱਤ ਹਟਾਉਣ ਦੀ ਮੰਗ ਕੀਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।
The great Guru Sahiban and Shri Guru Granth Sahib emphasize the formless nature of Akal Purakh, the Supreme Power. That is why Sikh Maryada forbids idol worship. Therefore, the installation of a statue of Dasmesh Pita Sri Guru Gobind Singh Ji in Ambuja Mall, an Adani-owned… pic.twitter.com/wO74Jto4ni
— Harsimrat Kaur Badal (@HarsimratBadal_) June 6, 2023
ਖੈਰ ਇਸ ਮਸਲੇ ਨੂੰ ਲੈ ਕੇ ਧਾਰਮਿਕ ਤੇ ਸਿਆਸੀ ਆਗੂਆਂ ਦੇ ਵੱਲੋਂ ਇੱਕ ਸੁਰ ਹੋ ਅਵਾਜ ਬੁਲੰਦ ਕੀਤੀ ਗਈ, ਜਿਸ ਤੋਂ ਬਾਅਦ ਬੁੱਤ ਨੂੰ ਤਾਂ ਹਟਾ ਦਿੱਤਾ ਗਿਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.