CM ਮਾਨ ਨੇ ਕਿਹਾ ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਮਜੀਠੀਆ ਨੇ ਟਵੀਟ ਦਾ ਦਿਤਾ ਮੋੜਵਾਂ ਜਵਾਬ

Rajneet Kaur
1 Min Read

ਚੰਡੀਗੜ੍ਹ :  CM ਮਾਨ ਨੇ ਅੱਜ ਸ਼ਾਇਰੀ ਵਾਲਾ ਇਕ ਟਵੀਟ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਹੈ।  ਬੀਤੇ ਦਿਨੀਂ ਇਕ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਜੱਫੀ ਪਾਉਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ।

CM ਮਾਨ ਨੇ  ਟਵਿੱਟਰ ਹੈਂਡਲ ‘ਤੇ ਕੁਝ ਲਾਈਨਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਤੋਂ ਬਿਲਕੁਲ ਸਪੱਸ਼ਟ ਹੋ ਰਿਹਾ ਹੈ ਕਿ ਉਨ੍ਹਾਂ ਨੇ ਮਜੀਠਿਆ ਤੇ ਸਿੱਧੂ ਨੂੰ ਇੱਕੋ-ਥਾਲੀ ਤੇ ਚੱਟੇ-ਵੱਟੇ ਕਿਹਾ ਹੈ। ਉਨ੍ਹਾਂ ਟਵੀਟ ‘ਚ ਲਿਖਿਆ ਹੈ, ‘ਜਦੋਂ… ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ, ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ, ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ ਚੋਂ ਪੈਸੇ, ਹੋਵਣ ਸਾਰੇ ਕੱਠੇ…ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ।’

ਮਜੀਠੀਆ ਨੇ ਇਸ ਟਵੀਟ ਦਾ ਮੋੜਵਾਂ ਜਵਾਬ ਦਿੱਤਾ ਹੈ।

Share This Article
Leave a Comment