ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ‘ਬਿਜਲੀ ਬਿੱਲ ਨਾਂ ਭਰਨ ਕਰਕੇ ਡਿਫਾਲਟਰ ਹੋਏ ਖੱਪਤਕਾਰਾਂ ਲਈ ਅਸੀਂ OTS ਸਕੀਮ ਲੈਕੇ ਆਏ ਹਾਂ ਤਾਂ ਜੋ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਜਾਂ ਮੁੜ ਜੋੜੇ ਨਹੀਂ ਜਾ ਰਹੇ ਸੀ, ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲੇ… ਇਹ ਸਕੀਮ 3 ਮਹੀਨਿਆਂ ਲਈ ਹਰ ਵਰਗ ਦੇ ਖੱਪਤਕਾਰ ਖਾਸ ਤੌਰ ਤੇ ਉਦਯੋਗਿਕ ਖੱਪਤਕਾਰਾਂ ਲਈ ਜਾਰੀ…’
ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖੱਪਤਕਾਰਾਂ ਲਈ ਅਸੀਂ OTS ਸਕੀਮ ਲੈਕੇ ਆਏ ਹਾਂ ਤਾਂ ਜੋ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਜਾਂ ਮੁੜ ਜੋੜੇ ਨਹੀਂ ਜਾ ਰਹੇ ਸੀ, ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲੇ…
ਇਹ ਸਕੀਮ 3 ਮਹੀਨਿਆਂ ਲਈ ਹਰ ਵਰਗ ਦੇ ਖੱਪਤਕਾਰ ਖਾਸ ਤੌਰ ਤੇ ਉਦਯੋਗਿਕ ਖੱਪਤਕਾਰਾਂ ਲਈ ਜਾਰੀ… pic.twitter.com/4oT8F2QR0A
— Bhagwant Mann (@BhagwantMann) May 26, 2023
ਓ.ਟੀ.ਐਸ ਸਕੀਮ 3 ਮਹੀਨੇ ਜਾਰੀ ਰਹੇਗੀ ਤੇ ਇਸ ਅਨੁਸਾਰ ਲੇਟ ਪੇਮੈਂਟ ‘ਤੇ ਜਿੱਥੇ ਪਹਿਲਾਂ 18 ਫੀਸਦੀ ਵਿਆਜ ਨਾਲ ਰਾਸ਼ੀ ਵਸੂਲ ਕੀਤੀ ਜਾਂਦੀ ਸੀ, ਉਥੇ ਹੁਣ ਬਿੱਲ ਦਾ ਭੁਗਤਾਨ ਸਿਰਫ 9 ਫੀਸਦੀ ਵਿਆਜ ਨਾਲ ਕਰਨਾ ਹੋਵੇਗਾ। ਪਹਿਲਾਂ ਫਿਕਸ ਚਾਰਜ ਤਹਿਤ ਬਿਜਲੀ ਕੁਨੈਕਸ਼ਨ ਕੱਟਣ ਤੋਂ ਲੈ ਕੇ ਕੁਨੈਕਸ਼ਨ ਕੱਟਣ ਤੱਕ ਦੇ ਸਮੇਂ ਦੀ ਰਕਮ ਵਸੂਲੀ ਜਾਂਦੀ ਸੀ। ਪਰ ਹੁਣ ਕੁਨੈਕਸ਼ਨ ਕੱਟਣ ਤੋਂ 6 ਮਹੀਨੇ ਜਾਂ ਇਸ ਤੋਂ ਘੱਟ ਸਮੇਂ ਤੱਕ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.