ਨਿਊਜ਼ ਡੈਸਕ: ਰੇਲਵੇ ਸਟੇਸ਼ਨਾਂ ਜਾਂ ਬੱਸ ਸਟੈਂਡਾਂ ‘ਤੇ ਤੁਸੀਂ ਮੁਸਾਫਰਾਂ ਨੂੰ ਆਮ ਹੀ ਆਪਸ ‘ਚ ਲੜਦੇ ਦੇਖਿਆ ਹੋਵੇਗਾ। ਪਰ ਕੀ ਤੁਸੀਂ ਕਦੇ ਏਅਰਪੋਰਟ ‘ਤੇ ਮੁਸਾਫਰਾਂ ਨੂੰ ਲੜਦੇ ਦੇਖਿਆ ਹੈ? ਏਅਰਪੋਰਟ ‘ਤੇ ਲੜਾਈ ਐਨੀ ਵਧ ਗਈ ਕਿ ਯਾਤਰੀਆਂ ਨੇ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਯਾਤਰੀ ਇੱਕ-ਦੂਜੇ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋਈ ਲਗਭਗ ਇਕ ਮਿੰਟ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਯਾਤਰੀ ਕਿਸੇ ਗੱਲ ਨੂੰ ਲੈ ਕੇ ਇਕ-ਦੂਜੇ ਨਾਲ ਭਿੜ ਗਏ।
ਇਸ ‘ਚ ਕੋਈ ਕਿਸੇ ਦੀ ਕੁੱਟਮਾਰ ਕਰ ਰਿਹਾ ਹੈ, ਜਦਕਿ ਇਕ ਮਹਿਲਾ ਯਾਤਰੀ ਕਿਸੇ ਦੇ ਵਾਲ ਖਿੱਚ ਕੇ ਉਸ ਨੂੰ ਜ਼ਮੀਨ ‘ਤੇ ਪਟਕ ਰਹੀ ਹੈ। ਉੱਥੇ ਹੀ ਦੂਜੇ ਪਾਸੇ ਦੋ ਪੁਰਸ਼ ਯਾਤਰੀਆਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਦੋਵਾਂ ਨੇ ਇੱਕ ਦੂਜੇ ‘ਤੇ ਲੱਤਾਂ-ਮੁੱਕਿਆਂ ਨਾਲ ਹਮਲਾ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਵਾਇਰਲ ਵੀਡੀਓ ਸ਼ਿਕਾਗੋ ਦੇ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ। ਦੱਸਿਆ ਗਿਆ ਕਿ ਹਵਾਈ ਅੱਡੇ ‘ਤੇ ਲੜਾਈ ਦੇ ਮਾਮਲੇ ‘ਚ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪਿਛਲੇ ਸੋਮਵਾਰ ਦੀ ਹੈ, ਜਿੱਥੇ ਸਮਾਨ ਦਾ ਦਾਅਵਾ ਕਰਨ ਵਾਲੇ ਖੇਤਰ ਵਿੱਚ ਯਾਤਰੀਆਂ ਵਿਚਕਾਰ ਬਹਿਸ ਹੋ ਗਈ ਅਤੇ ਲੜਾਈ ਵਧ ਗਈ ਸੀ।
Brawl at Chicago O’Hare airport this morning pic.twitter.com/fsH6n3yABd
— Mr Bogus (@Mr_Bogus0007) May 23, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.