Home / ਸੰਸਾਰ / ਪੈਰੂ: ਖੱਡ ਵਿੱਚ ਡਿੱਗੀ ਬੱਸ, 27 ਲੋਕਾਂ ਦੀ ਮੋਤ, ਕਈ ਜ਼ਖਮੀ

ਪੈਰੂ: ਖੱਡ ਵਿੱਚ ਡਿੱਗੀ ਬੱਸ, 27 ਲੋਕਾਂ ਦੀ ਮੋਤ, ਕਈ ਜ਼ਖਮੀ

ਲੀਮਾ: ਪੈਰੂ ਵਿੱਚ ਸ਼ੁਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਦੇ ਅਨੁਸਾਰ ਇੱਕ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ ਜਿਸ ਕਰਕੇ ਮੌਕੇ ‘ਤੇ ਹੀ 27 ਲੋਕਾਂ ਦੀ ਮੋਤ ਹੋ ਗਈ, ਜਦਕਿ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਹੈ ਕਿ ਇਹ ਬੱਸ ਹਾਦਸਾ ਪੈਰੂ ਦੇ ਅਯਾਕੁਚੋ ਵਿੱਚ ਵਾਪਰਿਆ। ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਸਵੇਰੇ ਲਗਭਗ 3 ਵਜੇ ਉਸ ਸਮੇਂ ਵਾਪਰਿਆ ਜਦੋ ਇੱਕ ਬੱਸ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਅਯਾਕੁਚੋ ਤੋਂ ਅਰੇਕਵਿਪਾ ਵੱਲ ਜਾ ਰਹੀ ਸੀ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੰਤਰਾਸ਼ਟਰੀ ਹਾਈਵੇ ‘ਤੇ ਅਚਾਨਕ ਹੀ ਬੱਸ ਬੇਕਾਬੂ ਹੋ ਗਈ ਅਤੇ ਪਲਟ ਵੀ ਗਈ, ਜਿਸ ਤੋਂ ਬਾਅਬ ਬੱਸ ਤਕਰੀਬਨ 250 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਦਲ ਦੇ ਕਰਮਚਾਰੀ, ਪੁਲਿਸ ਮੁਲਾਜ਼ਮ ਅਤੇ ਫਾਇਰ ਫਾਈਟਰਜ਼ ਮੌਕੇ ‘ਤੇ ਪਹੁੰਚ ਗਏ। ਜਿਸ ਤੋਂ ਬਾਅਦ ਜ਼ਖਮੀਆ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ‘ਚੋ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Check Also

ਓਮੀਕਰੋਨ ਦਾ ਖ਼ਤਰਾ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਗਵਾਈ ‘ਬੂਸਟਰ ਡੋਜ਼’

ਲੰਦਨ : ‘ਓਮੀਕਰੋਨ’ ਵੈਰੀਏਂਟ ਦੇ ਖਤਰੇ ਨੇ ਅਨੇਕਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਫ਼ਿਕਰਾਂ ਵਿੱਚ ਪਾ …

Leave a Reply

Your email address will not be published. Required fields are marked *