ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ‘ਤੇ ਸੁਨਿਆਰੇ ਤੋਂ ਲੁੱਟੇ 35 ਲੱਖ ਰੁਪਏ ,ਕਪੂਰਥਲਾ

navdeep kaur
2 Min Read

ਕਪੂਰਥਲਾ : ਸੂਬੇ ਵਿੱਚ ਲੁਟੇਰਿਆਂ ਦਾ ਧੰਦਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹਰ ਰੋਜ਼ ਅਜਿਹੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਲੁਟੇਰੇ ਕਦੇ ਕੋਈ ਬੈਂਕ ਚੋਰੀ ਕਰ ਰਹੇ ਹਨ ਤੇ ਕਦੇ ਕੋਈ Atm ਤੋੜ ਕਿ ਮਾਹੌਲ ਖ਼ਰਾਬ ਕਰ ਰਹੇ ਹਨ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਲੁਟੇਰੇ ਬੇਖੌਫ਼ ਘੁੰਮ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ।

ਇਥੇ ਨਡਾਲਾ ਵਿਖੇ ਚੋਰਾਂ ਨੇ ਹਥਿਆਰਾਂ ਦੀ ਨੋਕ ‘ਤੇ ਸੁਨਿਆਰੇ ਤੋਂ 35 ਲੱਖ ਦੀ ਨਗਦੀ ਲੁੱਟ ਲਈ। ਜਾਣਕਾਰੀ ਅਨੁਸਾਰ ਸੁਨਿਆਰਾ ਅਪਣੇ ਪਰਿਵਾਰ ਸਣੇ ਕਾਰ ਵਿਚ ਸਵਾਰ ਹੋ ਕੇ ਵਾਇਆ ਨਡਾਲਾ- ਢਿਲਵਾਂ ਤੋਂ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼ ‘ਤੇ ਜਾ ਰਿਹਾ ਸੀ।

ਜਦ ਉਹ ਨਡਾਲਾ- ਢਿਲਵਾ ਰੋਡ ‘ਤੇ ਪੁੱਜਾ ਤਾਂ ਇਕ ਕਾਰ ਵਿਚ ਸਵਾਰ ਲੁਟੇਰਿਆਂ ਨੇ ਸੁਨਿਆਰੇ ਦੀ ਕਾਰ ਨੂੰ ਘੇਰ ਕੇ ਉਸ ਕੋਲੋ ਹਥਿਆਰ ਦੀ ਨੋਕ ਤੇ 35 ਲੱਖ ਦੀ ਨਗਦੀ ਤੇ ਉਸਦੀ ਘਰਵਾਲੀ ਦੇ ਪਾਏ ਗਹਿਣੇ ਉਤਰਵਾ ਲਏ ਤੇ ਫਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਅਣਪਛਾਤੇ ਵਿਆਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment