ਪੁਣਛ : ਜੰਮੂ-ਪੁਣਛ ਹਾਈਵੇ ’ਤੇ ਸੰਗੀਓਟ ਇਲਾਕੇ ’ਚ ਵੀਰਵਾਰ ਦੁਪਹਿਰ ਬਾਅਦ ਤੇਜ਼ ਬਾਰਿਸ਼ ਕਾਰਨ ਘੱਟ ਦ੍ਰਿਸ਼ਤਾ ਦਾ ਲਾਭ ਉਠਾਉਂਦੇ ਹੋਏ ਅੱਤਵਾਦੀਆਂ ਨੇ ਇਕ ਫ਼ੌਜੀ ਵਾਹਨ ’ਤੇ ਹਮਲਾ ਕੀਤਾ।ਇਹ ਹਮਲਾ ਉਸ ਸਮੇਂ ਹੋਇਆ ਜਦੋਂ ਫੌਜ ਦਾ ਵਾਹਨ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਿਹਾ ਸੀ। ਰਾਸ਼ਟਰੀ ਰਾਈਫਲਜ ਦੇ ਸ਼ਹੀਦ ਹੋਏ ਪੰਜ ਜਵਾਨਾਂ ਵਿਚੋਂ ਚਾਰ ਪੰਜਾਬ ਤੋਂ ਸਨ। ਸ਼ਹੀਦ ਜਵਾਨਾਂ ‘ਚ ਮਨਦੀਪ ਸਿੰਘ, ਸੇਵਕ ਸਿੰਘ, ਹਰਕ੍ਰਿਸ਼ਨ ਸਿੰਘ, ਕੁਲਵੰਤ ਸਿੰਘ ਅਤੇ ਦੇਬਅਸ਼ੀਸ਼ ਬਸਵਾਲ ਸ਼ਾਮਿਲ ਹਨ।
ਕਾਂਗਰਸ ਨੇਤਾ ਰਾਹੁਲ ਗਾਂਧੀ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਸਾਬਕਾ ਸੀਐਮ ਮਹਿਬੂਬਾ ਮੁਫਤੀ ਨੇ ਟਵੀਟ ਕਰਕੇ ਇਸ ਦੀ ਨਿੰਦਾ ਕੀਤੀ ਹੈ।ਉਮਰ ਅਬਦੁੱਲਾ ਨੇ ਕਿਹਾ ਕਿ ਪੁੰਛ ‘ਚ ਅੱਤਵਾਦੀ ਹਮਲੇ ਦੀ ਭਿਆਨਕ ਖਬਰ ਮਿਲੀ ਹੈ। ਇਸ ਵਿੱਚ ਡਿਊਟੀ ਦੌਰਾਨ 5 ਫੌਜੀ ਜਵਾਨ ਸ਼ਹੀਦ ਹੋ ਗਏ। ਮੈਂ ਇਸ ਘਿਨਾਉਣੇ ਹਮਲੇ ਦੀ ਨਿੰਦਾ ਕਰਦਾ ਹਾਂ ਅਤੇ ਸ਼ਹੀਦ ਹੋਏ ਲੋਕਾਂ ਦੇ ਪਿਆਰਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ।
Terrible news of a terror attack in Poonch that claimed the lives of 5 army jawans in the line of duty. I unequivocally condemn this heinous attack & send my condolences to the loved ones of those killed today. May the souls of the departed rest in peace.
— Omar Abdullah (@OmarAbdullah) April 20, 2023
ਰਾਹੁਲ ਗਾਂਧੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ‘ਚ ਹੋਏ ਅੱਤਵਾਦੀ ਹਮਲੇ ‘ਚ ਸਾਡੇ 5 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਬਹੁਤ ਦੁਖਦ ਹੈ। ਮੈਂ ਉਨ੍ਹਾਂ ਨਾਇਕਾਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਉਨ੍ਹਾਂ ਦੇ ਦੁਖੀ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
जम्मू-कश्मीर के पुंछ सेक्टर में हुए आतंकी हमले में हमारे 5 जवानों की शहादत का समाचार अत्यंत दुखद है।
उन वीरों को मैं अपनी विनम्र श्रद्धांजलि अर्पित करता हूं और उनके शोकाकुल परिवारों को अपनी गहरी संवेदना व्यक्त करता हूं।
— Rahul Gandhi (@RahulGandhi) April 20, 2023
ਹਮਲੇ ਦੀ ਨਿੰਦਾ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ ਇਕੱਠੇ ਹਾਂ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਇਹ ਖਬਰ ਸੁਣ ਕੇ ਹੈਰਾਨ ਹਨ। ਇਸ ਕਾਇਰਾਨਾ ਹਮਲੇ ਪਿੱਛੇ ਜਿਹੜੇ ਵੀ ਵਿਅਕਤੀ ਹਨ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਸੈਨਿਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
Shocked to hear abt this news. Those who are behind this cowardly attack shud be met wid strongest punishment. Condolences to the bereaved families of our soldiers. God bless their soul. https://t.co/h5mha8E5KG
— Arvind Kejriwal (@ArvindKejriwal) April 20, 2023
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਵਾਪਰੇ ਦੁਖਾਂਤ ਤੋਂ ਦੁਖੀ ਹਨ। ਜਿੱਥੇ ਇੱਕ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਨੇ ਆਪਣੇ ਬਹਾਦਰ ਜਵਾਨਾਂ ਨੂੰ ਗੁਆ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਹਨ।
Anguished by the tragedy in Poonch District (J&K), where the Indian Army has lost its brave soldiers after a truck caught fire. In this tragic hour, my thoughts are with the bereaved families.
— Rajnath Singh (@rajnathsingh) April 20, 2023