ਨਿਊਜ਼ ਡੈਸਕ: ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਸਾਲਾਂ ਤੋਂ ਲੱਖਾਂ ਲੋਕਾਂ ਨੂੰ ਹਸਾਉਂਦਾ ਆ ਰਿਹਾ ਹੈ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਲੋਕਾਂ ਨੂੰ ਆਪਣੇ ਟੈਲੇਂਟ ਨਾਲ ਹਸਾਇਆ। ਇਹ ਸ਼ੋਅ ਕਈ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਕਪਿਲ ਸ਼ਰਮਾ ਦਾ ਹਰ ਸੀਜ਼ਨ ਹੁਣ ਤੱਕ ਸੁਪਰਹਿੱਟ ਰਿਹਾ ਹੈ। ਇਨ੍ਹੀਂ ਦਿਨੀਂ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਚੌਥਾ ਸੀਜ਼ਨ ਚੱਲ ਰਿਹਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਖਬਰ ਸਾਹਮਣੇ ਆਈ ਹੈ ਕਿ ਇਹ ਸ਼ੋਅ ਜਲਦੀ ਹੀ ਬੰਦ ਹੋਣ ਵਾਲਾ ਹੈ।
ਹਾਂ, ਤੁਸੀਂ ਸਹੀ ਪੜ੍ਹਿਆ! ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਚੌਥਾ ਸੀਜ਼ਨ ਆਫ ਏਅਰ ਹੋਣ ਵਾਲਾ ਹੈ। ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਸ਼ੋਅ ਦਾ ਆਖਰੀ ਐਪੀਸੋਡ ਜੂਨ ‘ਚ ਟੈਲੀਕਾਸਟ ਹੋਵੇਗਾ। ਸ਼ੋਅ ਦੇ ਪ੍ਰਸ਼ੰਸਕਾਂ ਲਈ ਇਹ ਕਿਸੇ ਹੈਰਾਨ ਕਰਨ ਵਾਲੀ ਖਬਰ ਤੋਂ ਘੱਟ ਨਹੀਂ ਸੀ। ਹੁਣ ਕਪਿਲ ਸ਼ਰਮਾ ਨੇ ਖੁਦ ਸ਼ੋਅ ਬੰਦ ਹੋਣ ‘ਤੇ ਚੁੱਪੀ ਤੋੜੀ ਹੈ।
ਕਪਿਲ ਸ਼ਰਮਾ ਨੇ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਹੈ ਕਿ ਕੀ ਇਹ ਸ਼ੋਅ ਸੱਚੀ ਬੰਦ ਹੋ ਰਿਹਾ ਹੈ ਜਾਂ ਨਹੀਂ! ਜੂਨ ‘ਚ ਸ਼ੋਅ ਦੇ ਬੰਦ ਹੋਣ ਨੂੰ ਲੈ ਕੇ ਕਪਿਲ ਨੇ ਕਿਹਾ, ‘ਇਹ ਹਾਲੇ ਫਾਈਨਲ ਨਹੀਂ ਹੋਇਆ ਹੈ। ਅਸੀਂ ਜੁਲਾਈ ਵਿੱਚ ਲਾਈਵ ਟੂਰ ਲਈ ਅਮਰੀਕਾ ਜਾਣਾ ਹੈ ਅਤੇ ਫਿਰ ਅਸੀਂ ਦੇਖਾਂਗੇ ਕਿ ਅਸੀਂ ਕੀ ਫੈਸਲਾ ਲੈਣਾ ਹੈ। ਹਾਲੇ ਬਹੁਤ ਸਮਾਂ ਹੈ।’
Thank you so much to all the beautiful people n friends who made our special day more special with their presence ❤️🙏 thank you for showering so much love for #zwigato #zwigatopremiere #gratitude #blessings #zwigatoincinemas 😇❤️🙏 pic.twitter.com/Avf1SGVEo0
— Kapil Sharma (@KapilSharmaK9) March 18, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.