ਮੌਂਟਰੀਅਲ: ਚਾਰ ਜੀਆਂ ਵਾਲੇ ਭਾਰਤੀ ਪਰਿਵਾਰ ਸਣੇ 4 ਪਰਵਾਸੀਆਂ ਦੇ ਨਦੀ ਵਿਚ ਡੁੱਬਣ ਦੀ ਘਟਨਾ ਤੋਂ ਬਾਅਦ ਵੀ ਕੈਨੇਡਾ ਅਮਰੀਕਾ ਦੀ ਸਰਹੱਦ ‘ਤੇ ਨਾਜਾਇਜ਼ ਪਰਵਾਸ ਬਾਦਸਤੂਰ ਜਾਰੀ ਹੈ ਅਤੇ ਵਿਦੇਸ਼ਾਂ ਤੋਂ ਆਏ ਲੋਕ ਆਪਣੀ ਜਾਨ ਦੀ ਪਵਾਹ ਕੀਤੇ ਬਗੈਰ ਛੋਟੀਆਂ-ਛੋਟੀਆਂ ਕਿਸ਼ਤੀਆਂ ਰਾਹੀਂ ਸੇਂਟ ਲਾਰੇਂਸ ਦਰਿਆ ਪਾਰ ਕਰ ਰਹੇ ਹਨ।
ਅਮਰੀਕੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰ ਰਹੇ ਹਨ ਅਤੇ ਇਨ੍ਹਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੈ। ਉਧਰ ਆਰ.ਸੀ.ਐਮ. ਪੀ. ਦਾ ਕਹਿਣਾ ਹੈ ਕਿ ਕੈਨੇਡਾ ਦੇ ਓਨਟਾਰੀਓ ਅਤੇ ਕਿਊਬੈ ਕ ਅਤੇ ਅਮਰੀਕਾ ਦੇ ਨਿਊਯਾਰਕ ਤੇ ਵਰਮੈਂਟ ਰਾਜਾਂ ਦਰਮਿਆਨ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਪਰ ਇਸ ਰੁਝਾਨ ਨੂੰ ਰੋਕਣ ਵਾਸਤੇ ਪੁਲਿਸ ਕੋਲ ਲੋੜੀਂਦੀਆਂ ਤਾਕਤਾਂ ਮੌਜੂਦ ਨਹੀਂ।
ਦੱਸ ਦਈਏ ਕਿ ਕੈਨੇਡੀਅਨ ਸਰਹੱਦ ਤੇ ਗਸ਼ਤ ਕਰਨ ਦੀ ਜ਼ਿੰਮੇਵਾਰੀ ਆਰ.ਸੀ.ਐਮ.ਪੀ. ਕੋਲ ਹੈ। ਕਿਊਬੈਕ ਵਿਚ ਆਰ. ਸੀ.ਐਮ.ਪੀ. ਦੀ ਸੀ’ ਡਵੀਜ਼ਨ ਦੀ ਕਾਰਪੋਰਲ ਤਾਸ਼ਾ ਐਡਮਜ਼ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਰੋਕਸਮ ਰੋਡ ਰਾਹੀਂ ਅਮਰੀਕਾ ਤੇ ਕੈਨੇਡਾ ਦਾਖਲ ਹੋਏ ਕੁਝ ਪ੍ਰਵਾਸੀ ਹੁਣ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦੇ ਯਤਨ ਕਰ ਰਹੇ ਹਨ। ਹਾਲ ਹੀ ਵਿਚ ਹੋਈ ਤਰਾਸਦੀ ਤੋਂ ਪਰਵਾਸੀਆਂ ਦੇ ਮਨ ‘ਚ ਕੋਈ ਡਰ ਮਹਿਸੂਸ ਨਹੀਂ ਹੋ ਰਿਹਾ ਅਤੇ ਉਹ ਲਗਾਤਾਰ ਮਨੁੱਖੀ ਤਸਕਰਾਂ ਦੇ ਜਾਲ ‘ਚ ਫਸ ਰਹੇ ਹਨ। 7 ਅਪ੍ਰੈਲ ਤੋਂ 11 ਅਪ੍ਰੈਲ ਦਰਮਿਆਨ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਘੱਟੋਂ-ਘੱਟ 30 ਪਰਵਾਸੀਆਂ ਨੂੰ ਹਿਰਾਸਤ ‘ਚ ਲਿਆ ਗਿਆ ਜੋ ਕੈਨੇਡਾ ਦੇ ਅਕਵੇਜ਼ਨ ਇਲਾਕੇ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਏ। ਇਸ ਅਕਵੇਜ਼ਨ ਇਲਾਕੇ ਵਿੱਚ ਭਾਰਤੀ ਪਰਵਾਰ ਸਣੇ 8 ਪਰਵਾਸੀਆਂ ਦੀ ਮੌਤ ਹੋਈ ਸੀ। ਅਮਰੀਕੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ 9 ਅਪ੍ਰੈਲਨੂੰ 11 ਘੰਟੇ ਦੇ ਵਕਫੇ ਦੌਰਾਨ 15 ਪਰਵਾਸੀਆਂ ਨੂੰ ਕਾਬੂ ਕੀਤਾ ਗਿਆ।
ਸਿਰਫ਼ ਇੱਥੇ ਹੀ ਬੱਸ ਨਹੀਂ ਆਰ.ਸੀ.ਐਮ.ਪੀ. ਅਤੇ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਸਰਹੱਦ ‘ਤੇ ਲਾਏ ਕਮਰਿਆਂ ਰਾਹੀਂ 10 ਪਰਵਾਸੀਆਂ ਨੂੰ ਅਮਰੀਕਾ ‘ਚ ਦਾਖ਼ਲ ਹੁੰਦਿਆਂ ਦੇਖਿਆ ਗਿਆ। ਇਹ ਪਰਵਾਸੀ ਅਕਵੇਜ਼ਨ ਤੋਂ 15 ਕਿਲੋਮੀਟਰ ਪੂਰਬ ਵੱਲ ਨਿਊ ਯਾਰਕ ਦੇ ਕੋਵਿਗਟਨ ਵੱਲ ਜਾ ਰਹੇ ਸਨ। 9 ਅਪ੍ਰੈਲ ਨੂੰ ਵੱਡੇ ਤੜਕੇ ਤਕਰੀਬਨ ਸਵਾ ਇਕ ਵਜੇ ਇਕ ਗੱਡੀ ਸਰਹੱਦੀ ਇਲਾਕੇ ਵਿਚ ਕੀੜੀ ਦੀ ਚਾਲ ਚਲਦੀ ਨਜ਼ਰ ਆਈ ਅਤੇ ਜਿਉਂ ਹੀ ਰੁਕੀ ਤਾਂ ਦੋ ਜਣੇ ਇਸ ਵਿਚ ਸਵਾਰ ਹੋ ਗਏ। ਅਗਲੇ ਦਿਨ ਰਾਤ ਲਗਭਗ 11.30 ਵਜੇ ਅਮਰੀਕੀ – ਬਾਰਡਰ ਏਜੰਟਾਂ ਵੱਲੋਂ ਇਕ ਫੋਰਡ 150 ਪਿਕਅਪ ਟਰੱਕ ਰੋਕਿਆ ਗਿਆ ਜਿਸ ਵਿਚ ਛੇ ਪਰਵਾਸੀ ਸਵਾਰ ਸਨ।
ਅਗਲੇ ਦਿਨ ਰਾਤ ਤਕਰੀਬਨ 11.30 ਵਜੇ ਅਮਰੀਕੀ – ਬਾਰਡਰ ਏਜੰਟਾਂ ਵੱਲੋਂ ਇਕ ਫੋਰਡ 150 ਪਿਕਅਪ ਟਰੱਕ ਰੋਕਿਆ ਗਿਆ ਜਿਸ ਵਿਚ ਛੇ ਪ੍ਰਵਾਸੀ ਸਵਾਰ ਸਨ। ਇਨ੍ਹਾਂ ਵਿਚ ਇਕ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਕੈਨੇਡਾ ਵਿਚ ਬੈਠਾ ਸ਼ਖਸ ਇਹ ਨੈਟਵਰਕ ਚਲਾ ਰਿਹਾ ਹੈ ਅਤੇ ਅਮਰੀਕੀ ਦਾਖਲ ਹੁਣ ਲਈ ਉਸ ਨੇ 2500 ਡਾਲਰ ਅਦਾ ਕੀਤੇ।