ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਕੁਦਰਤੀ ਗੈਸ ਦੀ ਕੀਮਤ ਤੈਅ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਇਸ ਦੀਆਂ ਕੀਮਤਾਂ ਵਿੱਚ ਲਗਭਗ 10 ਫੀਸਦੀ ਦੀ ਕਮੀ ਆਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਂ-ਪੱਖੀ ਕਦਮ ਦੱਸਿਆ ਹੈ। ਪੀਐਮ ਮੋਦੀ ਨੇ ਟਵੀਟ ਕੀਤਾ- ‘ਘਰੇਲੂ ਗੈਸ ਕੀਮਤਾਂ ਨਾਲ ਸਬੰਧਤ ਕੈਬਨਿਟ ਦੇ ਫੈਸਲੇ ਨਾਲ ਖਪਤਕਾਰਾਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਇਸ ਖੇਤਰ ਦੇ ਵਿਕਾਸ ਲਈ ਇਹ ਇੱਕ ਸਕਾਰਾਤਮਕ ਕਦਮ ਹੈ।’ ਗੈਸ ਕੀਮਤਾਂ ਦੇ ਫਾਰਮੂਲੇ ਵਿੱਚ ਬਦਲਾਅ ਕਿਰੀਟ ਪਾਰਿਖ ਦੀ ਅਗਵਾਈ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਆਧਾਰਿਤ ਹਨ।
ਇਸ ਤੋਂ ਪਹਿਲਾਂ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਦੱਸਿਆ ਕਿ ਕੈਬਨਿਟ ਨੇ ਏਪੀਐਮ ਗੈਸ ਲਈ 4 ਡਾਲਰ ਪ੍ਰਤੀ ਐਮਐਮਬੀਟੀਯੂ ਦੇ ਅਧਾਰ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਵੱਧ ਤੋਂ ਵੱਧ ਕੀਮਤ 6.5 ਡਾਲਰ ਪ੍ਰਤੀ ਐਮਐਮਬੀਟੀਯੂ ਰੱਖਣ ਨੂੰ ਪ੍ਰਵਾਨਗੀ ਦਿੱਤੀ ਹੈ। ਰਵਾਇਤੀ ਜਾਂ ਪੁਰਾਣੇ ਖੇਤਰਾਂ ਤੋਂ ਪੈਦਾ ਹੋਣ ਵਾਲੀ ਕੁਦਰਤੀ ਗੈਸ, ਜਿਸ ਨੂੰ APM ਗੈਸ ਵਜੋਂ ਜਾਣਿਆ ਜਾਂਦਾ ਹੈ ਉਸ ਨੂੰ ਹੁਣ ਅਮਰੀਕਾ, ਕੈਨੇਡਾ ਅਤੇ ਰੂਸ ਵਰਗੇ ਸਰਪਲੱਸ ਦੇਸ਼ਾਂ ਵਾਂਗ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੋੜਿਆ ਜਾਵੇਗਾ। ਪਹਿਲਾਂ ਇਨ੍ਹਾਂ ਦੀ ਕੀਮਤ ਗੈਸ ਦੀਆਂ ਕੀਮਤਾਂ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਸੀ।
The Cabinet decision relating to revised domestic gas pricing has many benefits for the consumers. It is a positive development for the sector. https://t.co/CT1d0eLwra
— Narendra Modi (@narendramodi) April 7, 2023
ਮੰਤਰੀ ਮੰਡਲ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ਵਿੱਚ ਸੀਐਨਜੀ ਦੀ ਕੀਮਤ 79.56 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘਟ ਕੇ 73.59 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ 53.59 ਰੁਪਏ ਪ੍ਰਤੀ ਹਜ਼ਾਰ ਘਣ ਮੀਟਰ ਤੋਂ ਘਟ ਕੇ 47.59 ਰੁਪਏ ਪ੍ਰਤੀ ਹਜ਼ਾਰ ਘਣ ਮੀਟਰ ਹੋ ਜਾਵੇਗੀ। ਮੁੰਬਈ ਵਿੱਚ ਸੀਐਨਜੀ 87 ਰੁਪਏ ਦੀ ਬਜਾਏ 79 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ 54 ਰੁਪਏ ਦੀ ਬਜਾਏ 49 ਰੁਪਏ ਪ੍ਰਤੀ ਹਜ਼ਾਰ ਘਣ ਮੀਟਰ ਹੋਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.