ਇੱਕ ਹੋਰ ਮੁਸਲਿਮ ਦੇਸ਼ ਦੀ ਹਾਲਤ ਹੋਈ ਖਰਾਬ, ਮਿਸਰ ‘ਚ ਮਹਿੰਗਾਈ ਦਰ ‘ਚ ਵਾਧਾ

Rajneet Kaur
2 Min Read

ਕਾਹਿਰਾ: ਮਿਸਰ ਦੀ ਸਾਲਾਨਾ ਮਹਿੰਗਾਈ ਦਰ ਫਰਵਰੀ 2023 ਵਿੱਚ 32.9 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਦਸ ਦਈਏ ਕਿ 2017 ਦੇ ਅਖੀਰ ਤੋਂ ਬਾਅਦ ਸਭ ਤੋਂ ਉੱਚੀ ਦਰ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਰਿਪੋਰਟ ਵਿੱਚ ਦਿੱਤੀ ਗਈ ਹੈ। ਸੈਂਟਰਲ ਏਜੰਸੀ ਫਾਰ ਪਬਲਿਕ ਵੱਲੋਂ ਜਾਰੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਖਾਣ-ਪੀਣ ਦੀਆਂ ਕੀਮਤਾਂ ‘ਚ 61.5 ਫੀਸਦੀ, ਟਰਾਂਸਪੋਰਟ ‘ਚ 19.4 ਫੀਸਦੀ, ਸਿਹਤ ਸੰਭਾਲ ‘ਚ 16.8 ਫੀਸਦੀ ਅਤੇ ਕੱਪੜਿਆਂ ਅਤੇ ਜੁੱਤੀਆਂ ਦੀਆਂ ਕੀਮਤਾਂ ‘ਚ 18.9 ਫੀਸਦੀ ਦਾ ਵਾਧਾ ਹੋਇਆ ਹੈ।

ਇਸ ਦੌਰਾਨ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ‘ਚ 24.7 ਫੀਸਦੀ ਦਾ ਵਾਧਾ ਹੋਇਆ ਹੈ। ਮਾਰਚ 2022 ਤੋਂ ਮਿਸਰ ਦਾ ਪੌਂਡ ਲਗਭਗ ਅੱਧਾ ਮੁੱਲ ਗੁਆ ਚੁੱਕਾ ਹੈ। ਮਿਸਰ ਦੇ ਕੇਂਦਰੀ ਬੈਂਕ ਨੇ ਆਯਾਤ ਲਈ ਲੋੜੀਂਦੀ ਵਿਦੇਸ਼ੀ ਮੁਦਰਾ, ਖਾਸ ਤੌਰ ‘ਤੇ ਅਮਰੀਕੀ ਡਾਲਰ ਦੀ ਕਮੀ ਦੇ ਵਿਚਕਾਰ, ਡਿਵੈਲਯੂਏਸ਼ਨ ਦੇ ਦੌਰ ਦਾ ਆਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਮਿਸਰ ਆਰਥਿਕ ਸੰਕਟ ਤੋਂ ਬਾਹਰ ਨਿਕਲਣ ਲਈ ਆਪਣੀ ਨਾਗਰਿਕਤਾ ਵੇਚ ਰਿਹਾ ਹੈ। ਇਹ ਅਜਿਹੇ ਨਿਵੇਸ਼ਕਾਂ ਦੀ ਤਲਾਸ਼ ਕਰ ਰਿਹਾ ਹੈ ਜੋ ਦੇਸ਼ ਵਿੱਚ ਘੱਟੋ-ਘੱਟ $2.5 ਮਿਲੀਅਨ ਦਾ ਨਿਵੇਸ਼ ਕਰ ਸਕਣ। ਇਸ ਦੇ ਬਦਲੇ ਉਨ੍ਹਾਂ ਨੂੰ ਮਿਸਰ ਦੀ ਨਾਗਰਿਕਤਾ ਵੀ ਦਿੱਤੀ ਜਾਵੇਗੀ।

ਮਿਸਰ ਦੀ ਹਾਲਤ ਇਸ ਸਮੇਂ ਪਾਕਿਸਤਾਨ ਵਰਗੀ ਹੋ ਗਈ ਹੈ ਜੋ ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਿਆਸੀ ਅਸਥਿਰਤਾ ਅਤੇ ਭ੍ਰਿਸ਼ਟਾਚਾਰ ਨੇ ਦੋਵਾਂ ਦੇਸ਼ਾਂ ਨੂੰ ਬਰਬਾਦ ਕਰ ਦਿੱਤਾ ਹੈ। ਮਿਸਰ ਵਿੱਚ 10 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment