ਸਿੰਧ: ਪਾਕਿਸਤਾਨ ਦੇ ਸਿੰਧ ਸੂਬੇ ‘ਚ ਆਪਣੀਆਂ ਬੱਚੀਆਂ ਨੂੰ ਸਕੂਲੋਂ ਲੈਣ ਗਏ ਸਿੱਖ ਨੂੰ ਕੁਝ ਲੋਕਾਂ ਨੇ ਘੇਰ ਲਿਆ ਅਤੇ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਹਰੀਸ਼ ਸਿੰਘ ਦੀਆਂ ਬੱਚੀਆਂ ਐਨੀਆਂ ਡਰ ਗਈਆਂ ਕਿ ਸਕੂਲ ਜਾਣ ਤੋਂ ਇਨਕਾਰ ਕਰ ਰਹੀਆਂ ਹਨ ਅਤੇ ਉਸ ਨੇ ਸੋਸ਼ਲ ਮੀਡੀਆ ਰਾਹੀਂ ਇਕ ਵੀਡੀਓ ਜਾਰੀ ਕਰਦਿਆਂ ਆਪਣੇ ਪਰਿਵਾਰ ਦੀ ਸਲਾਮਤੀ ਲਈ ਸਥਾਨਕ ਲੋਕਾਂ ਤੋਂ ਮਦਦ ਮੰਗੀ ਹੈ।
ਸਿੰਧ ਸੂਬੇ ਦੇ ਜੈਕਬਾਬਾਦ ਇਲਾਕੇ ਨਾਲ ਸਬੰਧਤ ਹਰੀਸ਼ ਸਿੰਘ ਨੂੰ ਵੀਡੀਓ ‘ਚ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਜਦੋਂ ਉਹ ਆਪਣੀਆਂ ਬੱਚੀਆਂ ਨੂੰ ਸਕੂਲ ਤੋਂ ਘਰ ਲੈ ਕੇ ਆ ਰਿਹਾ ਸੀ ਤਾਂ ਮੋਟਰਸਾਈਕਲਾਂ ‘ਤੇ ਸਵਾਰ ਭੀੜ ਨੇ ਉਸ ਨੂੰ ਘੇਰ ਲਿਆ ਅਤੇ ਗੰਦੀਆਂ ਗਾਲ੍ਹਾਂ ਕੱਢਣ ਲੱਗੇ। ਇੱਕ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੱਕਰ ਵੀ ਮਾਰੀ ਅਤੇ ਲੱਤ ਜ਼ਖ਼ਮੀ ਹੋ ਗਈ। ਇਸ ਪੂਰੀ ਘਟਨਾ ਨੂੰ ਦੇਖ ਕੇ ਹਰੀਸ਼ ਸਿੰਘ ਦੀਆਂ ਬੱਚੀਆਂ ਬਹੁਤ ਜ਼ਿਆਦਾ ਘਬਰਾਅ ਗਈਆਂ।
Radicals of Jacobabad issuing open threats to Sikhs but Pak Govt stays silent
A resident of Harish Singh Gurdwara says that Muslims are threatening to kill him.
Only Govt of India can raise the voice for safety & justice of minorities in Pak @MEAIndia
— Manjinder Singh Sirsa (@mssirsa) January 31, 2023
ਹਰੀਸ਼ ਸਿੰਘ ਨੇ ਅੱਗੇ ਕਿਹਾ ਕਿ ਇਲਾਕੇ ਦੇ ਸਿੱਖ ਲੰਮੇ ਸਮੇਂ ਤੋਂ ਅਮਨ-ਅਮਾਨ ਨਾਲ ਰਹਿੰਦੇ ਆਏ ਹਨ ਪਰ ਇਕ ਗੰਦੀ ਮੱਛੀ ਪੂਰੇ ਤਲਾਬ ਨੂੰ ਗੰਦਾ ਕਰ ਸਕਦੀ ਹੈ। ਇਸੇ ਦੌਰਾਨ ਸਿੰਧ ਸੂਬੇ ਦੀ ਹਿੰਦੂ ਜਥੇਬੰਦੀ ਦੇ ਚੀਫ਼ ਆਰਗੇਨਾਈਜ਼ਰ ਨਰਾਇਣ ਦਾਸ ਭੀਲ ਨੇ ਹਰੀਸ਼ ਸਿੰਘ ਦੀ ਵੀਡੀਓ ਟਵੀਟ ਕਰ ਦਿੱਤੀ ਅਤੇ ਮਾਮਲਾ ਪ੍ਰਧਾਨ ਮੰਤਰੀ ਦਫਤਰ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.