ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਫੈਨ ਦਾ ਮੋਬਾਇਲ ਖੋਹ ਕੇ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਵੱਖ – ਵੱਖ ਪਲੇਟਫਾਰਮ ‘ਤੇ ਇਸ ਵੀਡੀਓ ਨੂੰ ਤੇਜੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਵੀਡੀਓ ‘ਚ ਤੁਸੀ ਵੇਖ ਸੱਕਦੇ ਹੋ ਕਿ ਇੱਕ ਵਿਅਕਤੀ ਰਣਬੀਰ ਦੇ ਨਾਲ ਸੈਲਫੀ ਲੈ ਰਿਹਾ ਹੈ। ਉਸ ਨੂੰ ਫੋਟੋ ਲੈਣ ਵਿੱਚ ਥੌੜੀ ਦੇਰੀ ਹੋ ਜਾਂਦੀ ਹੈ ਤੇ ਗੁੱਸੇ ‘ਚ ਆ ਕੇ ਰਣਬੀਰ ਉਸ ਦਾ ਮੋਬਾਇਲ ਹੀ ਲੈ ਕੇ ਸੁੱਟ ਦਿੰਦੇ ਹਨ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ‘ਤੇ ਆਪਣੀ ਪ੍ਰਤੀਕਰਿਆਵਾਂ ਦੇਣੀ ਸ਼ੁਰੂ ਕਰ ਦਿੱਤੀਆਂ ਹਨ।
Ranbir Kapoor throws away a fan’s phone after a selfie#RanbirKapoor #angryranbirkapoor #selfie #phone pic.twitter.com/XmgcCtPAtj
— Global Punjab TV (@global_punjab) January 27, 2023
ਵੀਡੀਓ ‘ਤੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਹੋਰ ਬਣੋ ਇਨ੍ਹਾਂ ਦੇ ਫੈਨ।’ ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, ‘ਇੰਨਾ ਗੁੱਸਾ…ਅਜਿਹਾ ਕੀ ਹੋ ਗਿਆ ? ਤਾਂ ਉੱਥੇ ਹੀ ਇੱਕ ਹੋਰ ਲਿਖਦੇ ਹਨ, ਜਿਨ੍ਹਾਂ ਕਰਕੇ ਤੁਸੀਂ ਸੈਲੇਬਰਿਟੀ ਬਣੇ ਉਨ੍ਹਾਂ ਦੇ ਨਾਲ ਅਜਿਹਾ ਵਰਤਾਅ ਕਰਦੇ ਹੋ। ਕੁੱਝ ਲੋਕ ਤਾਂ ਇਸ ਵੀਡੀਓ ਨੂੰ ਫੇਕ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਵੀਡੀਓ ਅਸਲੀ ਨਹੀਂ ਹੈ, ਸਗੋਂ ਕਿਸੇ ਇਸ਼ਤਿਹਾਰ ਦਾ ਹਿੱਸਾ ਹੈ।
ਗੱਲ ਕਰੀਏ ਰਣਬੀਰ ਕਪੂਰ ਦੇ ਵਰਕ ਫਰੰਟ ਕੀਤੀ ਤਾਂ ਉਹ ਆਖਰੀ ਵਾਰ ਆਲੀਆ ਭੱਟ ਦੇ ਨਾਲ ਬਲਾਕਬਸਟਰ ਫਿਲਮ ਬ੍ਰਹਮਾਸਤਰ ਵਿੱਚ ਨਜ਼ਰ ਆਏ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.