ਟੋਰਾਂਟੋ: ਕੈਨੇਡਾ ‘ਚ ਆਪਣਾ ਕਾਰੋਬਾਰ ਸ਼ੁਰੂ ਕਰਕੇ ਨਾਮ ਖੱਟਣ ਵਾਲੀ ਤੇ ਟੀਵੀ ਸ਼ਖਸੀਅਤ ਮਨਜੀਤ ਮਿਨਹਾਸ ਨੂੰ ਵੱਡਾ ਮਾਣ ਹਾਸਲ ਹੋਇਆ ਹੈ। ਮਨਜੀਤ ਮਿਨਹਾਸ ਨੂੰ ਕੈਨੇਡੀਅਨ ਆਰਮਡ ਫੋਰਸਿਸ ਅਤੇ ਕਵੀਨਸ ਓਨ ਰਾਈਫਲਸ ਆਫ਼ ਕੈਨੇਡਾ ਦੇ ਔਨਰੇਰੀ ਲੈਫ਼ਟੀਨੈਂਟ ਕਰਨਲ ਵਜੋਂ ਨਿਯੁਕਤ ਕੀਤਾ ਗਿਆ ਹੈ।
ਮਿਨਹਾਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ, ‘ਕੈਨੇਡੀਅਨ ਆਰਮਡ ਫੋਰਸਿਸ ਅਤੇ ਕਵੀਨਸ ਓਨ ਰਾਈਫਲਸ ਆਫ਼ ਕੈਨੇਡਾ ਵਲੋਂ ਲੈਫ਼ਟੀਨੈਂਟ ਕਰਨਲ ਨਿਯੁਕਤ ਕੀਤੇ ਜਾਣ ‘ਤੇ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ।’ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
I am humbled and extremely honored to be appointed as the new Honorary Lieutenant Colonel for the Canadian Armed Forces and Queens Own Rifles of Canada. #HLColMinhas #HonoraryLieutenantColonel#CanadianArmedForces#CasaLoma pic.twitter.com/8UWpikDAwF
— Manjit Minhas (@manjitminhas) January 24, 2023
I’ve received so many amazing messages like this one from people I’ve never met that I am very grateful for and make me push harder everyday to use my unique voice and platforms to make positive change. #HonoraryLieutenantColonel #alwaystryingtomakechange
#servicetomycountry pic.twitter.com/Ktvjb2QtJz
— Manjit Minhas (@manjitminhas) January 26, 2023
ਕੈਨੇਡਾ ਦੀ ਭਾਰਤੀ ਮੂਲ ਦੀ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਇਸ ਸਫ਼ਲਤਾ ‘ਤੇ ਮਨਜੀਤ ਮਿਨਹਾਸ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਕਵੀਨਸ ਓਨ ਰਾਈਫਲਸ ਕੈਨੇਡਾ ਦੀ ਸਭ ਤੋਂ ਪੁਰਾਣੀ ਇੰਵੈਂਟਰੀ ਰੈਜੀਮੈਂਟ ਹੈ ਅਤੇ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਭਾਰਤੀ ਮੂਲ ਦੀ ਮਨਜੀਤ ਮਿਨਹਾਸ ਅੰਨਰੇਰੀ ਲੈਫਟੀਨੈਂਟ ਕਰਨਲ ਬਣ ਗਈ ਹੈ।
The Queen’s Own Rifles is Canada’s oldest continuously-serving infantry regiment, and I’m thrilled that @ManjitMinhas has become its Honorary Lieutenant-Colonel.
It was a pleasure to join yesterday’s ceremony to meet with soldiers and thank outgoing HLCol @VSunohara. pic.twitter.com/ha9LJ19vJj
— Anita Anand (@AnitaAnandMP) January 23, 2023
ਦੱਸਣਯੋਗ ਹੈ ਕਿ ਮਨਜੀਤ ਮਿਨਹਾਸ, ਕੈਨੇਡਾ ਵਿੱਚ ਟੀ.ਵੀ ਸਖਸ਼ੀਅਤ ਹੋਣ ਦੇ ਨਾਲ ਨਾਲ ਮਿਨਹਾਸ ਬਰੂਅਰੀਜ਼ ਦੀ ਮਾਲਕ ਵੀ ਹਨ ਤੇ ਹੁਣ, ਔਨਰੇਰੀ ਲੈਫ਼ਟੀਨੈਂਟ ਕਰਨਲ ਦਾ ਅਹੁਦਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਕਾਮਯਾਬੀ ਦੇ ਸਿਖਰਾਂ ਨੂੰ ਛੂਹ ਲਿਆ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.