Gandhi Godse Ek Yudh: ਵਿਵਾਦਾਂ ‘ਚ ਘਿਰੇ ਗਾਂਧੀ ਗੌਡਸੇ ਏਕ ਯੁੱਧ ਦੇ ਪੱਖ ‘ਚ ਏ.ਆਰ. ਰਹਿਮਾਨ ਨੇ ਨਿਰਦੇਸ਼ਕ ਦੇ ਪੱਖ ‘ਚ ਦਿੱਤਾ ਵੱਡਾ ਬਿਆਨ

Global Team
2 Min Read

ਰਾਜਕੁਮਾਰ ਸੰਤੋਸ਼ੀ ਦੀ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਅੱਜ ਸਿਨੇਮਾਘਰਾਂ ‘ਚ ਦਸਤਕ ਦੇ ਚੁੱਕੀ ਹੈ। ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦੀ ਮੁਲਾਕਾਤ ਹੁੰਦੀ ਤਾਂ ਕੀ ਹੁੰਦਾ ਇਸ ਮਸਲੇ ਨੂੰ ਦਿਖਾਇਆ ਗਿਆ ਹੈ। ਅਜਿਹੇ ‘ਚ ਇਹ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਵਿਵਾਦਾਂ ‘ਚ ਆ ਗਿਆ ਸੀ। ਫਿਲਮ ‘ਤੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੀ ਕਥਿਤ ਤੌਰ ‘ਤੇ ਵਡਿਆਈ ਕਰਨ ਦਾ ਦੋਸ਼ ਸੀ। ਹੁਣ ਏ.ਆਰ ਰਹਿਮਾਨ ਇਸ ਮਾਮਲੇ ‘ਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੇ ਪੱਖ ‘ਚ ਆ ਗਏ ਹਨ।

ਏਆਰ ਰਹਿਮਾਨ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ, ਲੋਕਾਂ ਨੇ ਫਿਲਮ ਨਹੀਂ ਦੇਖੀ ਹੈ ਅਤੇ ਪਹਿਲਾਂ ਹੀ ਇਹ ਮੰਨ ਲਿਆ ਹੈ ਕਿ ਟ੍ਰੇਲਰ ਇੱਕ ਤਰਫਾ ਹੈ। ਲੋਕਾਂ ਨੇ ਫਿਲਮ ਮੇਕਰਸ ‘ਤੇ ਭਰੋਸਾ ਕਰਨਾ ਛੱਡ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਮ ਨਿਰਮਾਤਾ ਸਿਰਫ ਇੱਕ ਪਾਸੇ ਲਈ ਫਿਲਮਾਂ ਬਣਾਉਂਦੇ ਹਨ। ਇਸ ਲਈ ਬਦਕਿਸਮਤੀ ਨਾਲ ਇਸ ਫਿਲਮ ਦੇ ਨਿਰਦੇਸ਼ਕ ਵੀ ਇਸ ਬਦਨੀਤੀ ਦਾ ਸ਼ਿਕਾਰ ਹੋ ਰਹੇ ਹਨ।
‘ਗਾਂਧੀ ਗੋਡਸੇ ਏਕ ਯੁੱਧ’ ਦੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਹਾਲ ਹੀ ‘ਚ ਮੁੰਬਈ ਪੁਲਸ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਚਿੱਠੀ ‘ਚ ਉਸ ਨੇ ਲਿਖਿਆ ਕਿ ਕੁਝ ਲੋਕਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਫਿਲਮ ਦੀ ਪ੍ਰੈੱਸ ਕਾਨਫਰੰਸ ਦੌਰਾਨ ਵੀ ਰਾਜਕੁਮਾਰ ਸੰਤੋਸ਼ੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰੈੱਸ ਕਾਨਫਰੰਸ ਵਿੱਚ ਪੁੱਜੇ ਲੋਕਾਂ ਨੇ ਕਾਲੇ ਝੰਡੇ ਦਿਖਾ ਕੇ ਗਾਂਧੀ ਅਮਰ ਰਹੇ ਦੇ ਨਾਅਰੇ ਲਾਏ।
ਦੱਸ ਦੇਈਏ ਕਿ ਰਾਜਕੁਮਾਰ ਸੰਤੋਸ਼ੀ 9 ਸਾਲ ਬਾਅਦ ‘ਗਾਂਧੀ ਗੋਡਸੇ ਏਕ ਯੁੱਧ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ ਰਾਜਕੁਮਾਰ ਸੰਤੋਸ਼ੀ ਦੀ ਬੇਟੀ ਤਨੀਸ਼ਾ ਸੰਤੋਸ਼ੀ ਅਤੇ ਦੀਪਕ ਅੰਤਾਨੀ ਦੀ ਪਹਿਲੀ ਫਿਲਮ ਹੈ। ਇਸ ਦੇ ਨਾਲ ਹੀ ਫਿਲਮ ‘ਚ ਚਿਨਮਯ ਮੰਡਲੇਕਰ ਵੀ ਅਹਿਮ ਭੂਮਿਕਾ ‘ਚ ਨਜ਼ਰ ਆਏ। ਇਸ ਤੋਂ ਇਲਾਵਾ ਅਗਲੇ ਸਾਲ ਰਾਜਕੁਮਾਰ ਸੰਤੋਸ਼ੀ ਭਾਰਤ-ਪਾਕਿਸਤਾਨ ਵੰਡ ‘ਤੇ ਆਧਾਰਿਤ ਫਿਲਮ ‘ਲਾਹੌਰ: 1947’ ‘ਚ ਸੰਨੀ ਦਿਓਲ ਨਾਲ ਆ ਰਹੇ ਹਨ।

Share This Article
Leave a Comment