ਵੱਡੀ ਖ਼ਬਰ: ਭਗਵੰਤ ਮਾਨ ਦੇ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਅੱਜ ਕੈਬਿਨਟ ‘ਚ ਹੋਣਗੇ ਵੱਡੇ ਫੇਰਬਦਲ

Global Team
2 Min Read

ਚੰਡੀਗੜ੍ਹ: ਵਿਵਾਦਾਂ ‘ਚ ਘਿਰੇ ਕੈਬਿਨਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਕੈਬਿਨਟ ‘ਚ ਵੀ ਵੱਡੇ ਫੇਰਬਦਲ ਦੇਖਣ ਨੂੰ ਮਿਲ ਸਕਦੇ ਹਨ। ਫੌਜਾ ਸਿੰਘ ਸਰਾਰੀ ਕਥਿਤ ਆਡੀਓ ਲੀਕ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆਏ ਸਨ। ਇਹ ਆਡੀਓ 11 ਸਤੰਬਰ ਨੂੰ ਲੀਕ ਹੋਈ ਸੀ ਤੇ ਇਸ ਨੂੰ ਜਾਰੀ ਮੰਤਰੀ ਦੇ ਹੀ ਓਐਸਡੀ ਤਰਸੇਮ ਸਿੰਘ ਕਪੂਰ ਨੇ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਤਰਸੇਮ ਸਿੰਘ ਕਪੂਰ, ਫੌਜਾ ਸਿੰਘ ਸਰਾਰੀ ਤੋਂ ਖਾਸੇ ਨਰਾਜ਼ ਚੱਲ ਰਹੇ ਸਨ,ਕਿਉਂਕਿ ਮੰਤਰੀ ਰਹਿੰਦਿਆ ਸਰਾਰੀ ਨੇ ਤਰਸੇਮ ਸਿੰਘ ਦੇ ਇੱਕ ਰਿਸ਼ਤੇਦਾਰ ਦੀ ਪੁਲਿਸ ਕੇਸ ਵਿੱਚ ਮਦਦ ਨਹੀਂ ਕੀਤੀ ਸੀ। ਇਸ ਆਡੀਓ ‘ਚ ਸਰਾਰੀ ਕਿਸੇ ਕਾਂਟਰੈਕਟਰ ਨੂੰ ਫਸਾ ਕੇ ਉਸ ਤੋਂ ਪੈਸਾ ਲੈਣ ਦੀ ਗੱਲ ਕਹਿ ਰਿਹਾ ਹੈ । ਹਾਲਾਂਕਿ ਸਰਾਰੀ ਨੇ ਇਸ ਆਡੀਓ ਨੂੰ ਫਰਜ਼ੀ ਦੱਸਿਆ ਸੀ।

ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਸਨ। ਪ੍ਰਤਾਪ ਸਿੰਘ ਬਾਜਵਾ ਨੇ ਸਰਾਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ ਤਾਂ ਬਿਕਰਮ ਮਜੀਠੀਆ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਨ ਦੀ ਮੰਗ ਕੀਤੀ ਸੀ। ਫਿਲਹਾਲ ਸਰਾਰੀ ਦੇ ਅਸਤੀਫ਼ੇ ਨੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਇਹ ਵੀ ਹੈ ਕਿ ਅੱਜ ਕੈਬਿਨਟ ਵਿੱਚ ਵੱਡੇ ਫੇਰਬਦਲ ਕੀਤੇ ਜਾ ਸਕਦੇ ਹਨ। ਕੈਬਿਨਟ ਵਿੱਚ ਨਵੇਂ ਚੇਹਰੇ ਵੀ ਜੁੜ ਸਕਦੇ ਹਨ। ਅੱਜ ਸ਼ਾਮ ਪੰਜ ਵਜੇ ਕੈਬਿਨਟ ਵਿੱਚ ਨਵੇਂ ਮੰਤਰੀ ਸਹੁੰ ਚੁੱਕ ਸਕਦੇ ਹਨ।

Share This Article
Leave a Comment