ਨਿਊਜ਼ ਡੈਸਕ— ਸਿੰਗਾਪੁਰ ‘ਚ ਭਾਰਤੀ ਮੂਲ ਦੀ ਔਰਤ ਤੇ ਆਪਣੀ ਨੌਕਰ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗੇ ਹਨ। ਜਾਣਕਾਰੀ ਮੁਤਾਬਿਕ ਸਥਾਨਕ ਅਦਾਲਤ ਵਲੋਂ ਔਰਤ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਜ਼ਿਲ੍ਹਾ ਜੱਜ ਓਵ ਯੋਂਗ ਟਾਕ ਲਿਓਂਗ ਨੇ 38 ਸਾਲਾ ਦੀਪਕਲਾ ਚੰਦਰ ਸੇਚਰਨ ਨੂੰ ਹਮਲੇ ਦੇ ਤਿੰਨ ਦੋਸ਼ਾਂ ਲਈ ਦੋਸ਼ੀ ਪਾਇਆ ਅਤੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਹੁਣ 6 ਫਰਵਰੀ ਨੂੰ ਹੋਵੇਗੀ।
ਸਥਾਨਕ ਅਖਬਾਰ ਦੀ ਖਬਰ ਮੁਤਾਬਕ ਸੇਚਰਨ ਦੇ ਅਪਰਾਧ ਦਾ ਉਦੋਂ ਪਤਾ ਲੱਗਾ ਜਦੋਂ ਇਕ ਹੋਰ ਘਰੇਲੂ ਨੌਕਰ ਦੀ ਸੂਚਨਾ ‘ਤੇ ਪੁਲਸ ਅਧਿਕਾਰੀ ਉਸ ਦੇ ਘਰ ਪਹੁੰਚੇ। ਅਖਬਾਰ ਦੇ ਅਨੁਸਾਰ, ਪੀੜਤ ਐਨੀ ਅਗਸਟਿਨ ਨੇ 9 ਦਸੰਬਰ 2019 ਨੂੰ ਸੇਚਰਨ ਦੇ ਅਪਾਰਟਮੈਂਟ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਤੋਂ 16 ਦਿਨਾਂ ਬਾਅਦ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਇਹ ਸਿਲਸਿਲਾ ਚੱਲਦਾ ਰਿਹਾ, ਇਕ ਸਮੇਂ ਸੇਚਰਨ ਨੇ ਘਰੇਲੂ ਨੌਕਰ ਨੂੰ ਲੱਕੜ ਦੇ ਹੈਂਗਰ ਨਾਲ ਵੀ ਕੁੱਟਿਆ।ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸੇਕਰੋਨ ਨੇ ਦੋਸ਼ ਲਾਇਆ ਕਿ ਘਰੇਲੂ ਨੌਕਰ ਨੇ ਆਪਣੇ ਆਪ ਨੂੰ ਜ਼ਖਮੀ ਕਰ ਦਿੱਤਾ ਹੈ। ਬਾਅਦ ‘ਚ ਜਾਂਚ ‘ਚ ਔਰਤ ਦੇ ਹੱਥਕੰਡੇ ਦਾ ਖੁਲਾਸਾ ਹੋਇਆ।