ਚੀਨ ਨੇ ਭਾਰਤ ਨੂੰ ਆਪਣੀਆਂ ਫੌਜਾਂ ਨੂੰ ਸਖਤੀ ਨਾਲ ਨਿਯੰਤ੍ਰਿਤ ਕਰਨ ਦੀ ਕੀਤੀ ਅਪੀਲ”: ਐਲਏਸੀ ‘ਤੇ ਹੋਈ ਸੀ ਝੜਪ

Global Team
1 Min Read

ਨਵੀਂ ਦਿੱਲੀ: ਚੀਨ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ 9 ਦਸੰਬਰ ਨੂੰ ਐਲਏਸੀ ‘ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਝੜਪ ਹੋਈ ਸੀ। ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੱਛਮੀ ਥੀਏਟਰ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਲੋਂਗ ਸ਼ਾਓਹੁਆ ਨੇ ਕਿਹਾ ਕਿ ਭਾਰਤੀ ਸੈਨਿਕਾਂ ਨੇ ਪੂਰਬੀ ਹਿੱਸੇ ਦੇ ਡੋਂਗਝਾਂਗ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਚੀਨੀ ਸਰਹੱਦੀ ਸੈਨਿਕਾਂ ਦੁਆਰਾ ਨਿਯਮਤ ਗਸ਼ਤ ਵਿੱਚ ਵਿਘਨ ਪਾਇਆ ਹੈ। ਚੀਨ ਦਾ ਕਹਿਣਾ ਹੈ ਕਿ ਚੀਨ-ਭਾਰਤੀ ਸਰਹੱਦ ਅਤੇ ਗੈਰ-ਕਾਨੂੰਨੀ ਢੰਗ ਨਾਲ ਰੇਖਾ ਪਾਰ ਕੀਤੀ।

 

 

ਚੀਨ ਦੇ ਸਰਕਾਰੀ ਮੀਡੀਆ ਚਾਈਨਾ ਡੇਲੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ, ”ਚੀਨ ਨੇ ਮੰਗਲਵਾਰ ਨੂੰ ਭਾਰਤ ਨੂੰ ਅਪੀਲ ਕੀਤੀ ਕਿ ਉਹ ਸਰਹੱਦੀ ਖੇਤਰਾਂ ‘ਚ ਸ਼ਾਂਤੀ ਬਣਾਈ ਰੱਖਣ ਲਈ ਚੀਨ ਦੇ ਨਾਲ ਮਿਲ ਕੇ ਆਪਣੀਆਂ ਸਰਹੱਦੀ ਫੌਜਾਂ ‘ਤੇ ਸਖਤੀ ਨਾਲ ਕੰਟਰੋਲ ਅਤੇ ਪ੍ਰਬੰਧਨ ਕਰੇ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਫੌਜਾਂ ਪਿੱਛੇ ਹਟ ਗਈਆਂ ਸਨ। ਸੂਤਰਾਂ ਮੁਤਾਬਕ ਚੀਨੀ ਫੌਜ ਨੇ LAC ਪਾਰ ਕਰ ਲਈ ਸੀ, ਜਿਸ ਦਾ ਭਾਰਤੀ ਫੌਜੀਆਂ ਨੇ ਸਖਤ ਵਿਰੋਧ ਕੀਤਾ। ਦੋਵਾਂ ਪਾਸਿਆਂ ਦੇ ਕੁਝ ਸੈਨਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

Share This Article
Leave a Comment