ਨਿਊਜ਼ ਡੈਸਕ : ਭਾਰਤ ਵੱਲੋਂ ਜੀ-20 ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਇੱਕ ਤਸਵੀਰ ਟਵੀਟ ਕੀਤੀ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਪੀਐਮ ਮੋਦੀ ਦੀ ਤਾਰੀਫ਼ ਕੀਤੀ। ਮੈਕਰੌਨ ਨੇ ਲਿਖਿਆ, “ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ” ਜਿਵੇਂ ਹੀ ਭਾਰਤ ਨੇ ਜੀ-20 ਇੰਡੀਆ ਦੀ ਪ੍ਰਧਾਨਗੀ ਸੰਭਾਲੀ ਹੈ। ਮੈਂ ਆਪਣੇ ਦੋਸਤ ਨਰਿੰਦਰ ਮੋਦੀ ‘ਤੇ ਭਰੋਸਾ ਕਰਦਾ ਹਾਂ ਕਿ ਉਹ ਸਾਨੂੰ ਇੱਕ ਸ਼ਾਂਤੀ ਅਤੇ ਵਧੇਰੇ ਟਿਕਾਊ ਸੰਸਾਰ ਬਣਾਉਣ ਲਈ ਇਕੱਠੇ ਲਿਆਉਣਗੇ। ਇਸ ਤੋਂ ਪਹਿਲਾਂ ਕਈ ਹੋਰ ਦੇਸ਼ ਨੇ ਇਹ ਵੀ ਉਮੀਦ ਜਤਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ‘ਚ ਹੋਣ ਵਾਲਾ ਜੀ-20 ਸੰਮੇਲਨ ਫੈਸਲਾਕੁੰਨ ਸਾਬਤ ਹੋਵੇਗਾ।
One Earth.
One Family.
One Future.
India has taken over the presidency of #G20India! I trust my friend @NarendraModi to bring us together in order to build peace and a more sustainable world. pic.twitter.com/MScsCHM7kw
— Emmanuel Macron (@EmmanuelMacron) December 3, 2022
ਦੱਸ ਦੇਈਏ ਕਿ 1 ਦਸੰਬਰ 2022 ਤੋਂ ਭਾਰਤ ਨੇ ਜੀ-20 ਦੀ ਕਮਾਨ ਸੰਭਾਲ ਲਈ ਹੈ, ਜਿਸ ਨੂੰ ਦੇਸ਼ ਲਈ ਵੱਡਾ ਮੌਕਾ ਕਿਹਾ ਜਾ ਰਿਹਾ ਹੈ। ਇਸ ਹਫ਼ਤੇ ਇੱਕ ਬਲਾਗ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦਾ ਜੀ-20 ਏਜੰਡਾ ਸਮਾਵੇਸ਼ੀ, ਅਭਿਲਾਸ਼ੀ, ਕਾਰਵਾਈ-ਅਧਾਰਿਤ ਅਤੇ ਨਿਰਣਾਇਕ ਹੋਵੇਗਾ। ਅੱਜ ਦੁਨੀਆ ਨੂੰ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਹੀ ਮਿਲ ਕੇ ਕੰਮ ਕਰਕੇ ਹੱਲ ਕੀਤਾ ਜਾ ਸਕਦਾ ਹੈ। ਆਓ ਅਸੀਂ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੂੰ ਇਲਾਜ, ਸਦਭਾਵਨਾ ਅਤੇ ਉਮੀਦ ਦੀ ਪ੍ਰਧਾਨਗੀ ਬਣਾਉਣ ਲਈ ਇਕੱਠੇ ਹੋਈਏ।