FIFA World Cup 2022: ਫੀਫਾ ਵਿਸ਼ਵ ਕੱਪ ‘ਚ ਟਿਊਨੀਸ਼ੀਆ ਨੇ ਗਰੁੱਪ ਡੀ ਦੇ ਮੈਚ (ਟਿਊਨੀਸ਼ੀਆ ਬਨਾਮ ਫਰਾਂਸ) ‘ਚ ਫਰਾਂਸ ਨੂੰ ਹਰਾ ਕੇ ਇਕ ਹੋਰ ਜਿੱਤ ਦਰਜ ਕਰ ਦਿੱਤੀ ਹੈ। ਮੌਜੂਦਾ ਚੈਂਪੀਅਨ ਫਰਾਂਸ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਇਸ ਵਾਰ ਵੀ ਉਸ ਨੂੰ ਮਜ਼ਬੂਤ ਟੀਮ ਵਜੋਂ ਦੇਖਿਆ ਜਾ ਰਿਹਾ ਸੀ। ਕਤਰ ਦੇ ਐਜੂਕੇਸ਼ਨ ਸਿਟੀ ਸਟੇਡੀਅਮ ‘ਚ ਟਿਊਨੀਸ਼ੀਆ ਨੇ ਫਰਾਂਸ ‘ਤੇ 1-0 ਨਾਲ ਜਿੱਤ ਦਰਜ ਕੀਤੀ ਹੈ। ਟਿਊਨੀਸ਼ੀਆ ਲਈ ਫਾਰਵਰਡ ਵਹਬੀ ਖਜ਼ਰੀ ਨੇ 58ਵੇਂ ਮਿੰਟ ਵਿੱਚ ਗੋਲ ਕੀਤਾ, ਜੋ ਮੈਚ ਦਾ ਇੱਕੋ ਇੱਕ ਸਕੋਰ ਸੀ।
ਹਾਲਾਂਕਿ ਮੈਚ ਦੇ ਅੰਤ ਵਿੱਚ ਐਂਟੋਨੀ ਗ੍ਰੀਜ਼ਮੈਨ ਨੇ ਫਰਾਂਸ ਲਈ ਬਰਾਬਰੀ ਦਾ ਗੋਲ ਕੀਤਾ, VAR ਨੇ ਦਖਲ ਦਿੱਤਾ ਅਤੇ ਐਟਲੇਟਿਕੋ ਮੈਡਰਿਡ ਸਟਾਰ ਨੂੰ ਆਫਸਾਈਡ ਘੋਸ਼ਿਤ ਕੀਤਾ।
Tunisia defeat France but the holders finish top of Group D 👏#FIFAWorldCup | @adidasfootball
— FIFA World Cup (@FIFAWorldCup) November 30, 2022
ਗਰੁੱਪ ਡੀ ਦੇ ਇੱਕ ਹੋਰ ਮੈਚ (ਆਸਟਰੇਲੀਆ ਬਨਾਮ ਡੈਨਮਾਰਕ) ਵਿੱਚ ਆਸਟਰੇਲੀਆ ਨੇ ਡੈਨਮਾਰਕ ਨੂੰ ਹਰਾਇਆ।
Group D is in the books ✅#AUS join holders #FRA in the last 16!#FIFAWorldCup | #Qatar2022
— FIFA World Cup (@FIFAWorldCup) November 30, 2022
2014 ਦੇ ਕੁਆਰਟਰ ਫਾਈਨਲ ਵਿੱਚ ਜਰਮਨੀ ਤੋਂ ਹਾਰਨ ਤੋਂ ਬਾਅਦ ਟਿਊਨੀਸ਼ੀਆ ਵਿਸ਼ਵ ਕੱਪ ਮੈਚ ਵਿੱਚ ਫਰਾਂਸ ਨੂੰ ਹਰਾਉਣ ਵਾਲੀ ਪਹਿਲੀ ਟੀਮ ਹੈ। ਵਿਸ਼ਵ ਕੱਪ ਵਿੱਚ ਕਿਸੇ ਵੀ ਯੂਰਪੀਅਨ ਟੀਮ ਖ਼ਿਲਾਫ਼ ਇਹ ਉਨ੍ਹਾਂ ਦੀ ਪਹਿਲੀ ਜਿੱਤ ਹੈ। ਆਪਣਾ ਆਖਰੀ ਮੈਚ ਜਿੱਤਣ ਦੇ ਬਾਵਜੂਦ ਟਿਊਨੀਸ਼ੀਆ ਟੂਰਨਾਮੈਂਟ ਤੋਂ ਬਾਹਰ ਹੋ ਗਿਆ।