ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

Rajneet Kaur
2 Min Read

ਨਿਊਜ਼ ਡੈਸਕ: ਇੰਡਸਟਰੀ ‘ਚ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਤੁਸੀਂ ਸ਼ਾਇਦ ਨਾਂ ਤੋਂ ਨਹੀਂ ਜਾਣਦੇ ਪਰ ਚਿਹਰੇ ਤੋਂ ਚੰਗੀ ਤਰ੍ਹਾਂ ਪਹਿਚਾਣਦੇ ਹੋ।  ਇਸ ਦਾ ਕਾਰਨ ਇਹ ਹੈ ਕਿ ਕੁਝ ਕਲਾਕਾਰ ਆਪਣੀ ਅਦਾਕਾਰੀ ਕਰਕੇ ਲੋਕਾਂ ਦੇ ਮਨਾਂ ‘ਤੇ ਆਪਣੀ ਛਾਪ ਛੱਡ ਜਾਂਦੇ ਹਨ। ਅਜਿਹੇ ਹੀ ਇੱਕ ਅਦਾਕਾਰ ਵਿੱਚ ਵਿਕਰਮ ਗੋਖਲੇ ਦਾ ਨਾਂ ਵੀ ਸ਼ਾਮਲ ਹੈ। ਟੈਲੀਵਿਜ਼ਨ ਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਵਿਕਰਮ ਗੋਖਲੇ ਦਾ ਦੇਹਾਂਤ ਹੋ ਗਿਆ ਹੈ। ਇਹ ਉੱਘੇ ਕਲਾਕਾਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪਿਛਲੇ 15 ਦਿਨਾਂ ਤੋਂ ਉਹ ਪੁਣੇ ਦੇ ਇੱਕ ਵੱਡੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਵਿਕਰਮ ਗੋਖਲੇ ਨੇ ਆਖਰਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। 

ਵਿਕਰਮ ਗੋਖਲੇ ਦੇ ਦੇਹਾਂਤ ਦੀ ਖਬਰ ਨੇ ਫਿਲਮ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਕਰਮ ਗੋਖਲੇ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਵਿਕਰਮ ਗੋਖਲੇ ਨੂੰ ਕਈ ਅੰਗਾਂ ਦੀ ਅਸਫਲਤਾ ਦੀ ਸ਼ਿਕਾਇਤ ਸੀ।

ਦਸ ਦਈਏ ਕਿ  ਵਿਕਰਮ ਗੋਖਲੇ ਨੇ ਹਮ ਦਿਲ ਦੇ ਚੁਕੇ ਸਨਮ, ਹੇ ਰਾਮ, ਤੁਮ ਬਿਨ, ਹਿਚਕੀ ਅਤੇ ਮਿਸ਼ਨ ਮੰਗਲ ਵਰਗੀਆਂ ਫਿਲਮਾਂ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ। ਇਸ ਸਾਲ ਉਨ੍ਹਾਂ ਦੀ ਆਖਰੀ ਰਿਲੀਜ਼ ਸ਼ਿਲਪਾ ਸ਼ੈੱਟੀ ਦੀ ਨਿਕੰਮਾ ਸੀ, ਜੋ ਇਸ ਸਾਲ 17 ਜੂਨ ਨੂੰ ਰਿਲੀਜ਼ ਹੋਈ ਸੀ। ਉਨ੍ਹਾਂ ਨੂੰ ਆਪਣੀ ਦਮਦਾਰ ਅਦਾਕਾਰੀ ਲਈ 2010 ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਇਹ ਐਵਾਰਡ ਮਰਾਠੀ ਫਿਲਮ ‘ਅਨੁਮਤੀ’ ਲਈ ਦਿੱਤਾ ਗਿਆ। ਵਿਕਰਮ ਗੋਖਲੇ ਨਾ ਸਿਰਫ ਇੱਕ ਚੰਗੇ ਅਤੇ ਨਾਮਵਰ ਅਭਿਨੇਤਾ ਸਨ, ਬਲਕਿ ਪੁਣੇ ਵਿੱਚ ਇੱਕ ਐਕਟਿੰਗ ਸਕੂਲ ਵੀ ਚਲਾਉਂਦੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment