ਬਠਿੰਡਾ : ਸੂਬੇ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਫੈਲਦਾ ਜਾ ਰਿਹਾ ਹੈ ਜਿਸ ਨੇ ਨੌਜਵਾਨੀਂ ਨੂੰ ਆਪਣੀ ਗ੍ਰਿਫਤ ‘ਚ ਲੈ ਲਿਆ ਹੈ ਅਤੇ ਘਰਾਂ ਦੇ ਘਰ ਤਬਾਹ ਹੋ ਚੁਕੇ ਹਨ,। ਪਰ ਲਗਾਤਾਰ ਸਰਕਾਰਾਂ ਇਸ ਮਸਲੇ ‘ਤੇ ਚੁੱਪ ਹਨ। ਇਸੇ ਦਰਮਿਆਨ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਰਿਵਾਰ ਮੁਤਾਬਿਕ ਨੌਜਵਾਨ ਦੀ ਇਹ ਹਾਲਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਦੱਸ ਦੇਈਏ ਕਿ ਪਰਿਵਾਰ ਵੱਲੋਂ ਮੁਹੱਲੇ ਦੀ ਹੀ ਇੱਕ ਮਹਿਲਾ ‘ਤੇ ਨਸ਼ਾ ਵੇਚਣ ‘ਤੇ ਦੋਸ਼ ਲਾਏ ਜਾ ਰਹੇ ਹਨ। ਉੱਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਪਰਿਵਾਰ ਦੇ ਕਹਿਣ ‘ਤੇ ਮਹਿਲਾ ਦੇ ਘਰ ਰੇਡ ਕੀਤੀ ਸੀ। ਪਰ ਘਰ ਅੰਦਰ ਕੋਈ ਵੀ ਅਜਿਹੀ ਵਸਤੂ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।