ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਸਰ ਹੀ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ । ਇਸੇ ਲੜੀ ਤਹਿਤ ਅੱਜ ਇੱਕ ਵਾਰ ਫੇਰ ਤੋਂ ਮਾਨ ਵੱਲੋਂ ਇਕ ਅਜਿਹਾ ਬਿਆਨ ਦਿੱਤਾ ਗਿਆ ਹੈ ਜਿਸ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਦਰਅਸਲ ਇਸ ਗੱਲ ਤੋਂ ਸਾਰੇ ਵਾਕਫ਼ ਹਨ ਕਿ ਹਰੀ ਕਰਾਂਤੀ ਜਦੋਂ ਦੇਸ਼ ਦੇ ਵਿਚ ਆਈ ਸੀ ਤਾਂ ਉਸਸਮੇਂ ਜੋ ਰੋਲ ਪੰਜਾਬ ਨੇ ਅਦਾ ਕੀਤਾ ਸੀ ਉਹ ਵਾਕਿਆ ਹੀ ਨਾ ਸਿਰਫ਼ ਕਾਬਲੇ ਤਾਰੀਫ਼ ਸੀ ਬਲਕਿ ਉਸ ਤੋਂ ਬਾਅਦ ਲਗਾਤਾਰ ਪੰਜਾਬ ਤੋ ਸਨਮਾਨ ਮਿਲਣਾ ਚਾਹੀਦਾ ਸੀ ਜਿਸ ਦਾ ਉਹ ਹੱਕਦਾਰ ਹੈ। ਹੁਣ ਜੇਕਰ ਗੱਲ ਮਾਨ ਦੇ ਬਿਆਨ ਦੀ ਕਰੀਏ ਤਾਂ ਉਨ੍ਹਾਂ ਵੱਲੋਂ ਵਾਹਗਾ ਬਾਰਡਰ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ।
ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸੰਗਰੂਰ ਇਲਾਕਾ ਪੂਰੇ ਭਾਰਤ ਨਾਲੋਂ ਸਭ ਤੋਂ ਵਧੇਰੇ ਕਣਕ ਅਤੇ ਝੋਨਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਰੂਸ ਤੋਂ ਕਣਕ ਮੰਗਵਾਉਂਦਾ ਹੈ ਪਰ ਯੂਕਰੇਨ ਅਤੇ ਰੂਸ ਦੀ ਜੰਗ ਤੋਂ ਬਾਅਦ ਲਗਾਤਾਰ ਹਾਲਾਤ ਬਦਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨੀ ਇੰਨੀ ਦੂਰ ਤੋਂ ਕਣਕ ਮੰਗਵਾਂਉਂਦਾ ਹੈ ਅਤੇ ਸਾਡੀ ਉਸ ਨਾਲ ਵ੍ਹੱਟ ਸਾਂਝੀ ਹੈ ਤਾਂ ਫਿਰ ਸਾਡੇ ਤੋਂ ਕਿਉਂ ਨਹੀਂ ਮੰਗਵਾਏਗਾ। ਸਿਮਰਨਜੀਤ ਸਿੰਘ ਮਾਨ ਨੇ ਤਰਕ ਦਿੰਦਿਆਂ ਕਿਹਾ ਕਿ ਅੱਜ ਹਿੰਦੂ ਅਤੇ ਮੁਸਲਮਾਨ ਦੀ ਛਿੜੀ ਜੰਗ 1947 ਵਿਚ ਸ਼ੁਰੂ ਹੋਈ ਸੀ ਉਹ ਅਜੇ ਤੱਕ ਖ਼ਤਮ ਨਹੀਂ ਹੋ ਸਕੀ ਅਤੇ ਇਹੀ ਕਾਰਨ ਹੈ ਕਿ ਅੱਜ ਬਾਰਡਰ ਨਹੀਂ ਖੋਲ੍ਹਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਨਾਸਿਰਫ ਸੰਗਰੂਰ ਬਲਕਿ ਪੂਰੇ ਪੰਜਾਬ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।