ਨਿਊਜ਼ ਡੈਸਕ: ਯੂਕਰੇਨ ਤੇ ਰੂਸ ਦੇ ਹਮਲੇ ਨੂੰ 8 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਹਮਲੇ ਦੌਰਾਨ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ।ਜਾਣਕਾਰੀ ਮੁਤਾਬਿਕ ਚੀਨ ਤੁਰਕੀ ਅਤੇ ਈਰਾਨ ਸਮੇਤ ਕਈ ਦੇਸ਼ਾਂ ਨੇ ਵੀ ਯੁੱਧ ਵਿਚ ਰੂਸ ਦੀ ਮਦਦ ਕੀਤੀ ਹੈ। ਰੂਸ ਯੁੱਧ ਵਿਚ ਕਈ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ, ਜਿਸ ਵਿਚ ਈਰਾਨੀ ਡਰੋਨ ਵੀ ਸ਼ਾਮਲ ਹਨ। ਹਾਲਾਂਕਿ ਈਰਾਨ ਦੇ ਰਾਜਦੂਤ ਡਾਕਟਰ ਇਰਾਜ ਇਲਾਹੀ ਦਾ ਕਹਿਣਾ ਹੈ ਕਿ ਈਰਾਨ ਨੇ ਯੁੱਧ ਤੋਂ ਬਾਅਦ ਰੂਸ ਨੂੰ ਕੋਈ ਹਥਿਆਰ ਨਹੀਂ ਦਿੱਤੇ ਹਨ। ਭਾਰਤ ਵਿੱਚ ਈਰਾਨ ਦੇ ਰਾਜਦੂਤ ਡਾਕਟਰ ਇਰਾਜ ਇਲਾਹੀ ਨੇ ਦਾ ਕਹਿਣਾ ਹੈ ਕਿ ਈਰਾਨ ਅਤੇ ਰੂਸ ਵਿਚਕਾਰ ਸੁਰੱਖਿਆ ਦੇ ਮੱਦੇ ਨਜਰ ਸਮਝੌਤਾ ਹੋਇਆ ਹੈ। ਹਾਲਾਂਕਿ ਉਨ੍ਹਾਂ ਵੱਲੋਂ ਯੁੱਧ ਦੀ ਸ਼ੁਰੂਆਤ ਹੋਣ ਤੋਂ ਬਾਅਦ ਰੂਸ ਨੂੰ ਕੋਈ ਹਥਿਆਰ ਨਹੀਂ ਦਿੱਤੇ ਗਏ।
ਡਾH ਇਰਾਜ ਇਲਾਹੀ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਜੋ ਇਲਜ਼ਾਮ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਇਰਾਨ ਵਿੱਚ ਚੱਲ ਰਹੇ ਹਿਜਾਬ ਬਾਰੇ ਵੀ ਇਸ ਮੌਕੇ ਡਾ ਇਲਾਹੀ ਨੇ ਪ੍ਰਤੀਕਿਿਰਆ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਦੋ ਇਰਾਨ ਦੇਖ ਸਕਦੇ ਹਾਂ । ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਨੂੰ ਇੱਕ ਤਰਫਾ ਦੇਖਿਆ ਜਾ ਰਿਹਾ ਹੈ।ਜੋ ਪੱਛਮੀ ਮੀਡੀਆ ਦਿਖਾ ਰਿਹਾ ਹੈ ਲੋਕ ਉਸ *ਤੇ ਵਿਸ਼ਵਾਸ ਕਰ ਰਹੇ ਹਨ ।ਹਿਜਾਬ ਅਤੇ ਸਰਕਾਰ ਦੇ ਸਮਰਥਨ ਵਿੱਚ ਕਈ ਰੈਲੀਆਂ ਹੋ ਰਹੀਆਂ ਹਨ, ਉੱਥੇ ਹੀ ਈਰਾਨ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪਰ ਇਹ ਪੱਛਮੀ ਮੀਡੀਆ ਦੁਆਰਾ ਨਹੀਂ ਦਿਖਾਇਆ ਜਾ ਰਿਹਾ ਹੈ। ਜੇਕਰ ਤੁਸੀਂ ਈਰਾਨ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਉੱਥੋਂ ਦੇ ਸਰਕਾਰੀ ਚੈਨਲ ਦੇਖੋ ਨਾ ਕਿ ਪੱਛਮੀ ਮੀਡੀਆ ਦੀ ਪਾਲਣਾ ਕਰੋ।
ਯੂਕਰੇਨ ਅਤੇ ਰੂਸ ਜੰਗ ਵਿਚਕਾਰ ਈਰਾਨੀ ਰਾਜਦੂਤ ਨੇ ਕੀਤੇ ਵੱਡੇ ਖੁਲਾਸੇ, ਕਿਹਾ ਨਹੀਂ ਕੀਤੀ ਮਦਦ

Leave a Comment
Leave a Comment