ਸੁਧੀਰ ਸੂਰੀ ਤੇ ਕਤਲ ਤੋਂ ਬਾਅਦ ਪੁਲੀਸ ਨੇ ਚਾਵਲਾ ਖਿਲਾਫ਼ ਸਖ਼ਤ ਐਕਸ਼ਨ ਐਫਆਈਆਰ ਦਰਜ

Global Team
2 Min Read

 ਅੰਮ੍ਰਿਤਸਰ : ਬੀਤੇ ਕੱਲ੍ਹ ਸ਼ਿਵ ਸੈਨਾ ਪੰਜਾਬ ਪ੍ਰਧਾਨ ਸੁਧੀਰ ਸੂਰੀ ਦਾ ਇੱਕ ਵਿਅਕਤੀ ਵੱਲੋਂ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਹਾਲਾਤ ਲਗਾਤਾਰ ਬਦਤਰ ਹੁੰਦੇ ਜਾ ਰਹੇ ਹਨ । ਜੇਕਰ ਗੱਲ ਅੱਜ ਦੀ ਕਰ ਲਈਏ ਤਾਂ ਇਹ ਵੀ ਖ਼ਬਰਾਂ ਸਾਹਮਣੇ ਆਈਆਂ ਸੀ ਕਿ ਕੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਧੱਕੇ ਨਾਲ ਅੰਮ੍ਰਿਤਸਰ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ  ।  ਇਸ ਦੇ ਚਲਦਿਆਂ ਗੋਪਾਲ ਸਿੰਘ ਚਾਵਲਾ ਵੱਲੋਂ ਇਕ ਅਜਿਹਾ ਬਿਆਨ ਦਿੱਤਾ ਗਿਆ ਸੀ ਕਿ ਜਿਸ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਉਸ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ । 

ਗੋਪਾਲ ਸਿੰਘ ਚਾਵਲਾ ਵੱਲੋਂ ਸੁਧੀਰ ਸੂਰੀ ਦੀ ਮੌਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਸੀ।  ਇਸ ਲਈ ਕਿਹਾ ਸੀ ਕਿ ਇਸ ਤੋਂ ਬਾਅਦ ਮੰਡ ਅਮਿਤ ਅਰੋੜਾ ਜਿਹੇ ਹੋਰ ਹਿੰਦੂ ਆਗੂ ਹਨ ਉਨ੍ਹਾਂ ਦਾ ਵੀ ਅਜਿਹਾ ਹਸ਼ਰ ਹੋਣਾ ਚਾਹੀਦਾ ਹੈ। ਚਾਵਲਾ ਦਾ ਬਿਆਨ ਲਗਾਤਾਰ ਵਾਇਰਲ ਹੋ ਰਿਹਾ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ ਅਤੇ ਇਕ ਲੀਗਲ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ  ।

ਦੱਸ ਦੇਈਏ ਕਿ ਸੁਧੀਰ ਸੂਰੀ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨਹਨ ਅਤੇ ਅਕਸਰ ਹੀ ਸਿੱਖ ਕੌਮ ਦੇ ਖ਼ਿਲਾਫ਼ ਸਿੱਖ ਯੋਧਿਆਂ ਦੇ ਖ਼ਿਲਾਫ਼ ਉਨ੍ਹਾਂ ਦੇ ਬਿਆਨ ਦੇਖੇ ਜਾ ਸਕਦੇ ਹਨ ਕਈ ਵਾਰ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ  

Share This Article
Leave a Comment