ਡੇਰਾ ਬਿਆਸ ਪਹੁੰਚੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਹਿਮਾਚਲ ਚੋਣਾਂ ਦੇ ਨਾਲ ਜੋੜ ਕੇ ਦੇਖੀ ਜਾ ਰਹੀ ਹੈ ਮੁਲਾਕਾਤ

Global Team
2 Min Read

 ਬਿਆਸ : ਜਦੋਂ ਵੀ ਚੋਣਾ ਦਾ ਆਗਾਜ਼ ਹੁੰਦਾ ਹੈ ਤਾਂ ਦੇਸ਼ ਵਿੱਚ ਮੌਜੂਦ ਡੇਰਾਬਾਦ  ਸਰਗਰਮ ਹੋ ਜਾਂਦਾ ਹੈ। ਲਗਭਗ ਸਾਰੇ ਸਿਆਸੀ ਆਗੂ ਡੇਰਿਆਂ ਤੇ ਜਾਣਾ ਸ਼ੁਰੂ ਕਰ ਦਿੰਦੇ ਹਨ। ਜਿਸ ਦੇ ਚਲਦਿਆਂ ਹਿਮਾਚਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਆਸ ਡੇਰੇ ਵਿੱਚ ਫੇਰੀ ਬੜੀ ਅਹਿਮ ਮੰਨੀ ਜਾ ਰਹੀ ਹੈ । ਇਸ ਨੂੰ ਹਿਮਾਚਲ ਵਿੱਚ ਹੋਣ ਵਾਲੀਆਂ ਚੋਣਾਂ ਨਾਲ ਮਿਲਾ ਕੇ ਦੇਖਿਆ ਜਾ ਰਿਹਾ ਹੈ। 

ਪ੍ਰਧਾਨ ਨਰੇਂਦਰ ਮੋਦੀ ਜਿਥੇ ਬਿਆਸ ਡੇਰੇ ਵਿੱਚ ਪਹੁੰਚੇ ਉਥੇ ਉਨ੍ਹਾਂ ਇਸ ਮੌਕੇ ਡੇਰੇ ਵਿੱਚ ਮੌਜੂਦ ਸੰਗਤ ਦੇ ਨਾਲ ਵੀ ਗੱਲਬਾਤ ਕੀਤੀ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਗਰ ਦੇ ਵਿੱਚ ਵੀ ਪਹੁੰਚੇ ਜਿੱਥੇ ਸੰਗਤ ਵੱਲੋਂ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਸੀ ।

ਦੱਸ ਦੇਈਏ ਕਿ ਬੀਤੇ ਕੱਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਟਵਿੱਟਰ ਹੈਂਡਲ ਜ਼ਰੀਏ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਸ਼ੁੱਕਰਵਾਰ ਨੂੰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨੂੰ ਮਿਲਣ ਪਹੁੰਚ ਰਹੇ  ਹਨ। ਹੁਣ ਜੇਕਰ ਡੇਰਾ ਬਿਆਸ ਦੀ ਗੱਲ ਕਰ ਲਈਏ ਤਾਂ ਬੀਤੇ ਸਮੇਂ ਹਮੇਸ਼ਾ ਹੀ ਡੇਰਾ ਬਿਆਸ ਚੋਣਾਂ ਤੋਂ ਦੂਰ ਰਹਿੰਦਾ ਹੈ । ਉਧਰ ਦੂਜੇ ਪਾਸੇ ਜੇਕਰ ਡੇਰਾ ਸਿਰਸਾ ਦੀ ਗੱਲ ਚੱਲਦੀ ਹੈ ਉਨ੍ਹਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਆਪਣਾ ਰਾਜਨੀਤਿਕ ਵਿੰਗ ਬਣਾਇਆ ਗਿਆ ਹੈ ਜਿਹੜਾ ਕਿ ਚੋਣਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਡੇਰਾ ਬਿਆਸ ਵਿੱਚ ਕਦੇ ਵੀ ਅਜਿਹੀ ਗੱਲ ਦੇਖਣ ਨੂੰ ਨਹੀਂ ਮਿਲੀ। ਹੁਣ ਗੁਰਿੰਦਰ ਸਿੰਘ ਦੀ ਇਹ ਮੁਲਾਕਾਤ ਅੱਗੇ ਕੀ ਰੰਗ ਲਿਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ

Share This Article
Leave a Comment