Bharti Singh and Haarsh Limbachiyaa Drugs Case : ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਲਿੰਬਾਚੀਆ ਦੇ ਖਿਲਾਫ NCB ਨੇ ਡਰੱਗ ਮਾਮਲੇ ‘ਚ 200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ।ਸਾਲ 2020 ਵਿੱਚ, ਦੋਵਾਂ ਨੂੰ NCB ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਦੋਵੇਂ ਜ਼ਮਾਨਤ ‘ਤੇ ਬਾਹਰ ਹਨ।
ਦੱਸ ਦੇਈਏ ਕਿ ਜੂਨ 2020 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਵਿੱਚ ਡਰੱਗਜ਼ ਦੀ ਵਰਤੋਂ ਦੇ ਮਾਮਲੇ ਸਾਹਮਣੇ ਆਏ ਸਨ। NCB ਨੇ ਡਰੱਗ ਮਾਮਲੇ ਦੀ ਜਾਂਚ ‘ਚ ਕਈ ਮਸ਼ਹੂਰ ਹਸਤੀਆਂ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਸਮੇਤ ਕਈਆਂ ਤੋਂ ਪੁੱਛਗਿੱਛ ਕੀਤੀ ਸੀ। ਇਸੇ ਸਿਲਸਿਲੇ ਵਿੱਚ, NCB ਨੇ ਨਵੰਬਰ 2020 ਵਿੱਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਦਫ਼ਤਰ ਅਤੇ ਘਰ ‘ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਤੋਂ ਭੰਗ ਬਰਾਮਦ ਹੋਈ ਸੀ। ਇਸ ਤੋਂ ਬਾਅਦ NCB ਨੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ।
Mumbai NCB files a 200-page chargesheet against comedian Bharti Singh and her husband Harsh Limbachiya before the court. They were arrested in 2020 in connection with a drugs case, they are currently out on bail: NCB (Narcotics Control Bureau)
— ANI (@ANI) October 29, 2022
NCB ਨੇ ਹਰਸ਼ ਲਿੰਬਾਚੀਆ ਅਤੇ ਭਾਰਤੀ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਨਿਆਂਇਕ ਹਿਰਾਸਤ ਵਿੱਚ ਭੇਜਿਆ । ਇਸ ਦੌਰਾਨ ਜੋੜੇ ਨੇ 15 ਹਜਾਰ ਰੁਪਏ ਦੀ ਸਕਿਓਰਿਟੀ ਮਨੀ ਜਮ੍ਹਾ ਕਰਵਾ ਕੇ ਜ਼ਮਾਨਤ ‘ਤੇ ਬਾਹਰ ਆਏ ਸਨ। ਉਦੋਂ ਤੋਂ ਦੋਵੇਂ ਬਾਹਰ ਹਨ। ਹਾਲਾਂਕਿ, ਐਨ.ਸੀ.ਬੀ. ਨੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਇਸਤਗਾਸਾ ਪੱਖ ਦੀ ਸੁਣਵਾਈ ਕੀਤੇ ਬਿਨਾਂ ਜ਼ਮਾਨਤ ਦਿੱਤੀ ਗਈ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.