ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਸਿੰਘ ਸਾਹਿਬ ਜੀ ਦਾ ਧਮਾਕੇਦਾਰ ਭਾਸ਼ਣ

Global Team
2 Min Read

ਅੰਮ੍ਰਿਤਸਰ : ਸਾਕਾ ਪੰਜਾ ਸਾਹਿਬ ਦੀ ਸੌ ਸਾਲਾ ਸ਼ਤਾਬਦੀ ਅੱਜ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਵੱਡੇ ਪੱਧਰ *ਤੇ ਮਨਾਈ ਗਈ। ਇਸ ਮੌਕੇ ਪੰਥਕ ਸਖਸ਼ਿਅਤਾਂ ਨੇ ਵਿਸ਼ੇਸ਼ ਤੌਰ *ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਦਲ ਪੰਥ ਦੇ ਨੁਮਾਇੰਦਿਆਂ ਵੱਲੋਂ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਭਾਸ਼ਣ ਬੇਹੱਦ ਖਾਸ ਸੀ।ਇਸ ਮੌਕੇ ਜਿੱਥੇ ਉਨ੍ਹਾਂ ਪੰਥ ਨੂੰ ਇੱਕ ਜੁੱਟ ਹੋਣ ਦੀ ਤਾਕੀਦ ਕੀਤੀ ਗਈ ਤਾਂ ਉੱਥੇ ਹੀ ਉਨ੍ਹਾਂ ਵੱਲੋਂ ਪੰਥ ਵਿੱਚ ਆ ਰਿਹਾ ਨਿਘਾਰ ਅਤੇ ਸਿਆਸਤਦਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਜਾਂਦੇ ਧੱਕੇ ਬਾਰੇ ਵੀ ਕੌਮ ਨੂੰ ਇੱਕ ਜੁੱਟ ਹੋ ਕੇ ਸੰਘਰਸ਼ ਕੀਤੀ ਦੀ ਤਾਕੀਦ ਕੀਤੀ ਗਈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਹਿਣਾ ਹੈ ਕਿ ਅੱਜ ਸਿੱਖ ਸੰਸਥਾਵਾਂ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਮੌਰ ਸੰਸਥਾ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀ ਉਤਪੱਤੀ ਲਈ 500 ਤੋਂ ਵਧੇਰੇ ਸ਼ਹੀਦਾਂ ਦੇ ਸਿਰ ਲੱਗੇ ਹਨ। ਸਿੰਘ ਸਾਹਿਬ ਜੀ ਦਾ ਕਹਿਣਾ ਹੈ ਕਿ ਅੱਜ ਜਦੋਂ ਹਰ ਪਾਸਿਓਂ ਸਿੱਖ ਕੌਮ ਨੂੰ ਮਾਰਾਂ ਪੈ ਰਹੀਆਂ ਹਨ ਤਾਂ ਉਸ ਸਮੇਂ ਆਪਣੀ ਇਸ ਇੱਕੋ ਇੱਕ ਧਾਰਮਿਕ ਸੰਸਥਾ ਦਾ ਵੀ ਭੋਗ ਪੌਣ *ਤੇ ਲੱਗੇ ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਥਿੜਕ ਚੁੱਕਾ ਹੈ ਅਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਤਬਾਹ ਅਸੀਂ ਆਪਣੇ ਹੱਥੀਂ ਕਰ ਰਹੇ ਹਾਂ। ਸਿੰਘ ਸਾਹਿਬ ਜੀ ਦਾ ਕਹਿਣਾ ਹੈ ਕਿ ਪਹਿਲਾਂ ਹੀ ਸਾਡੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੰਥਕ ਹੱਥਾਂ *ਚੋਂ ਨਿੱਕਲ ਰਿਹਾ ਹੈ।

Share This Article
Leave a Comment