ਕਰੋਨਾਵਾਇਰਸ: ਦੋਆਬੇ ਵਿੱਚ ਸਵਾ ਸੌ ਰਿਪੋਰਟਾਂ ਆਈਆਂ ਨੈਗੇਟਿਵ : ਪਿੰਡਾਂ ਦੇ ਲੋਕਾਂ ‘ਚ ਸਹਿਮ ਘਟਿਆ

TeamGlobalPunjab
2 Min Read

ਬੰਗਾ, (ਅਵਤਾਰ ਸਿੰਘ): ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਦੋਆਬਾ ਖੇਤਰ ਸਹਿਮ ਵਿੱਚ ਸੀ। ਲਗਾਤਰ ਪੌਜੇਟਿਵ ਆ ਰਹੇ ਕੇਸਾਂ ਨੇ ਸਭ ਨੂੰ ਫਿਕਰਾਂ ਵਿਚ ਪਾ ਦਿੱਤਾ ਸੀ। ਪਰ ਹੁਣ ਲਗਾਤਾਰ ਮਿਲੀ ਰਹੀਆਂ ਰਿਪੋਰਟਾਂ ਅਨੁਸਾਰ ਕੁਝ ਰਾਹਤ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ।

ਬੰਗਾ ਦੇ ਸੀਲ ਕੀਤੇ ਵੱਖ ਵੱਖ ਪਿੰਡਾਂ ‘ਚੋਂ ਅੱਜ (28 ਮਾਰਚ) ਦੀ ਰਿਪੋਰਟ ਮੁਤਾਬਿਕ ਕੋਈ ਵੀ ਕੋਰੋਨਾਵਾਇਰਸ ਦਾ ਪੀੜਤ ਨਾ ਮਿਲਣ ਕਾਰਨ ਰਾਹਤ ਵਾਲਾ ਮਾਹੌਲ ਰਿਹਾ।
ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੈਬਾਰਟਰੀ ‘ਚ ਸੈਂਪਲਾਂ ਦੀ ਗਿਣਤੀ ਵੱਧ ਹੋਣ ਜਾਣ ਕਾਰਨ ਰਿਪੋਰਟਾਂ ਆਉਣ ‘ਚ ਦੇਰੀ ਹੋ ਰਹੀ ਹੈ।

ਅੱਜ 28 ਮਾਰਚ ਨੂੰ ਕਰੋਨਾਵਾਇਰਸ ਦੇ ਪਹਿਲਾਂ ਭੇਜੇ ਸੈਂਪਲਾਂ ‘ਚੋਂ ਸਵਾ ਸੌ ਦੇ ਕਰੀਬ ਆਈਆਂ ਰਿਪੋਰਟਾਂ ‘ਚ ਕੋਈ ਵੀ (ਪੌਜੇਟਿਵ) ਪੀੜਤ ਨਹੀਂ ਪਾਇਆ ਗਿਆ। ਇਹ ਖ਼ਬਰ ਆਉਣ ਨਾਲ ਹਲਕੇ ਅੰਦਰ ਲੋਕਾਂ ਨੂੰ ਸਹਿਮ ਦੇ ਮਾਹੌਲ ਤੋਂ ਰਾਹਤ ਮਿਲੀ ਹੈ।

ਕਰੋਨਾ ਵਾਇਰਸ ਪੀੜਤ ਪਿੰਡ ਪਠਲਾਵਾ ਤੇ ਇਸ ਦੀ ਹੱਦ ਨਾਲ ਲੱਗਦੇ 13 ਹੋਰ ਪਿੰਡਾਂ ਨੂੰ ਪ੍ਰਸ਼ਾਸ਼ਨ ਨੇ ਸੀਲ ਕੀਤਾ ਹੋਇਆ ਹੈ। ਇਨ੍ਹਾਂ ਪਿੰਡਾਂ ‘ਚੋਂ ਸਿਹਤ ਵਿਭਾਗ ਵਲੋਂ ਸੈਂਪਲਿੰਗ ਕਰਕੇ ਭੇਜੀ ਗਈ ਸੀ ਅਤੇ ਦੋ ਦਿਨ ਤੋਂ ਕੋਈ ਵੀ ਰਿਪੋਰਟ ਪੌਜ਼ੇਟਿਵ ਨਹੀਂ ਆਈ।

- Advertisement -

ਸੀਲ ਕੀਤੇ ਗਏ ਪਿੰਡਾਂ ‘ਚ ਪਠਲਾਵਾ ਤੋਂ ਇਲਾਵਾ ਗੋਬਿੰਦਪੁਰ, ਹੀਉਂ, ਕਜਲਾ, ਗੁਜ਼ਰਪੁਰ, ਸੁੱਜੋਂ, ਨੌਰਾ, ਸੂਰਾਪੁਰ, ਮਹਿਲ ਗਹਿਲਾਂ, ਭੌਰਾ, ਪੱਲੀ ਝਿੱਕੀ, ਪੱਦੀ ਮੱਟ ਵਾਲੀ, ਪੱਲੀ ਉੱਚੀ ਸ਼ਾਮਲ ਹਨ।

ਇਥੇ ਚੇਤੇ ਕਰਾਇਆ ਜਾਂਦਾ ਹੈ ਕਿ ਕਰੋਨਾਵਾਇਰਸ ਨਾਲ ਮਰੇ ਬਲਦੇਵ ਸਿੰਘ (ਪਠਲਾਵਾ) ਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕ ਵਾਲਿਆਂ ਦੇ ਪਹਿਲਾਂ ਇਸ ਹਲਕੇ ਅੰਦਰ 9 ਕੇਸ ਪੌਜੇਟਿਵ ਪਾਏ ਗਏ ਸਨ। ਇਸ ਲੜੀ ਦੇ ਵਾਧੇ ਦਾ ਪਤਾ ਲਾਉਣ ਲਈ ਪ੍ਰਸ਼ਾਸ਼ਨ ਨੇ ਬਲਦੇਵ ਸਿੰਘ ਦੇ ਸੰਪਰਕ ਵਾਲੇ ਪਿੰਡਾਂ ਨੂੰ ਸੀਲ ਕਰ ਦਿੱਤਾ ਸੀ।

ਸਿਵਲ ਤੇ ਪੁਲੀਸ ਪ੍ਰਸ਼ਾਸ਼ਿਨਕ ਅਧਿਕਾਰੀ ਵਲੋਂ ਅੱਜ ਵੀ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਬਾਅਦ ਤਹਿਸੀਲਦਾਰ ਅਜੀਤਪਾਲ ਸਿੰਘ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗੰਭੀਰ ਹਾਲਾਤ ਵਿਚ ਕਿਸੇ ਕਿਸਮ ਦੀ ਅਣਗਹਿਲੀ ਨਾ ਕਰਨ ਅਤੇ ਆਪਣੇ ਘਰਾਂ ‘ਚ ਰਹਿਣ। ਦੱਸਣਯੋਗ ਹੈ ਬਲਦੇਵ ਸਿੰਘ ਆਪਣੇ ਪਿੰਡ ਦੇ ਇੱਕ ਧਾਰਮਿਕ ਅਸਥਾਨ ਨਾਲ ਜੁੜਿਆ ਹੋਇਆ ਸੀ ਤੇ ਉਹ ਵਿਦੇਸ਼ ਤੋਂ ਆਉਣ ਮਗਰੋਂ ਪਿੰਡਾਂ ਦੇ ਲੋਕਾਂ ਸੰਪਰਕ ‘ਚ ਰਿਹਾ ਸੀ।

Share this Article
Leave a comment