ਭਾਰਤ ਜੋੜੋ ਯਾਤਰਾ ਨੂੰ ਲੈ ਕੇ ਭਾਜਪਾਈਆਂ ਦੀ ਤਲਖੀ, ਰਾਜਾ ਵੜਿੰਗ ਨੇ ਦੱਸਿਆ ਕਿਉਂ ਸ਼ੁਰੂ ਕੀਤੀ ਗਈ ਹੈ ਇਹ ਯਾਤਰਾ

Global Team
2 Min Read

ਨਿਊਜ਼ ਡੈਸਕ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੂੰ ਸ਼ੁਰੂ ਹੋਇਆ ਅੱਜ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁਕਿਆ ਹੈ।ਇਸ ਮਸਲੇ *ਤੇ ਲਗਾਤਾਰ ਵਿਰੋਧੀਆਂ ਵੱਲੋਂ ਤੰਜ ਕਸੇ ਜਾ ਰਹੇ ਹਨ। ਖਾਸ ਕਰ ਜੇਕਰ ਗੱਲ ਭਾਜਪਾ ਦੀ ਕਰ ਲਈਏ ਤਾਂ ਭਾਜਪਾ ਆਗੂ ਇਸ ਮਸਲੇ ਨੂੰ ਲੈ ਕੇ ਰਾਹੁਲ ਗਾਂਧੀ *ਤੇ ਖੂਬ ਤੰਜ ਕਸਦੇ ਹਨ। ਇਸੇ ਲੜੀ ਤਹਿਤ ਹੁਣ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਵੀ ਤੰਜ ਕਸਿਆ ਗਿਆ ਸੀ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਵਾਬ ਦਿੱਤਾ ਗਿਆ ਹੈ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅੱਜ ਕਾਂਗਰਸ ਪਾਰਟੀ ਨੂੰ ਭਾਰਤ ਜ਼ੋੜੋ ਯਾਤਰਾ ਦੀ ਜਰੂਰਤ ਇਸ ਕਰਕੇ ਪਈ ਕਿਉਂਕਿ ਅੱਜ ਸਮਾਜ ਦੀ ਰਾਜਨੀਤੀ ਗੰਧਲੀ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਭਾਰਤ ਅਜ਼ਾਦ ਹੋਇਆ ਸੀ ਤਾਂ ਇਸ ਦੀ ਤਸਵੀਰ ਬੜੀ ਸੋਹਣੀ ਸੀ ਇੱਥੇ ਧਰਮ ਦੇ ਨਾਮ *ਤੇ ਰਾਜਨੀਤੀ ਨਹੀ ਸੀ ਹੁੰਦੀ ਅਤੇ ਸਾਰਿਆਂ ਦੀ ਗੱਲ ਸੁਣੀ ਜਾਂਦੀ ਸੀ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਭਾਰਤ ਜੋੜੋ ਯਾਤਰਾ ਤਹਿਤ ਰਾਹੁਲ ਗਾਂਧੀ ਵੱਲੋਂ ਟੁੱਟ ਰਹੇ ਦੇਸ਼ ਨੂੰ ਮੁੜ ਤੋਂ ਜ਼ੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਿਸ ਕਦਰ ਭਾਰਤ ਜ਼ੋੜੋ ਯਾਤਰਾ ਨੂੰ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ ਇਸ ਤੋਂ ਭਾਜਪਾ ਦੇ ਮਨ *ਚ ਡਰ ਬੈਠ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਅਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰਾ ਨੂੰ ਰੋਕਣ ਲਈ ਅੱਜ ਭਾਜਪਾ ਸ਼ੜਯੰਤਰ ਰਚ ਰਹੀ ਹੈ।ਇਸ ਮੌਕੇ ਵੜਿੰਗ ਨੇ ਦੋਸ਼ ਲਾਇਆ ਕਿ ਅੱਜ ਭਾਜਪਾ ਨੇ ਸਾਰੇ ਟੀ.ਵੀ. ਚੈੱਨਲ ਅਤੇ ਸੋਸ਼ਲ ਮੀਡੀਆ ਨੂੰ ਆਪਣੇ ਹੱਥ *ਚ ਫੜ ਰੱਖਿਆ ਹੈ।

Share This Article
Leave a Comment