ਨਿਊਜ ਡੈਸਕ : ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸੇਂਟ ਲੁਈਸ ਪੁਲਿਸ ਕਮਿਸ਼ਨਰ ਮਾਈਕ ਸੈਕ ਦੇ ਅਨੁਸਾਰ, ਮਿਸੂਰੀ ਦੇ ਸੇਂਟ ਲੁਈਸ ਹਾਈ ਸਕੂਲ ਵਿੱਚ ਸੋਮਵਾਰ ਨੂੰ ਇੱਕ ਸ਼ੂਟਰ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।
— St. Louis, MO Police (@SLMPD) October 24, 2022
ਇਸ ਬਾਰੇ ਜਾਣਕਾਰੀ ਦਿੰਦਿਆਂ ਸੇਂਟ ਲੁਈਸ ਦੇ ਪੁਲਿਸ ਕਮਿਸ਼ਨਰ ਮਾਈਕ ਸੈਕ ਨੇ ਕਿਹਾ ਕਿ ਅਧਿਕਾਰੀਆਂ ‘ਤੇ ਸ਼ੱਕੀ ਵੱਲੋਂ ਗੋਲੀ ਚਲਾਈ ਗਈ। ਜਿਸ ਤੇ ਜਵਾਬੀ ਕਾਰਵਾਈ ਕਰਦਿਆਂ ਜਲਦੀ ਹੀ ਅਧਿਕਾਰੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਉਹ ਸਕੂਲ ਦੀ ਇਮਾਰਤ ਵਿੱਚ ਦਾਖਲ ਹੋ ਰਿਹਾ ਸੀ। ਗੋਲੀਬਾਰੀ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਉਸ ਨੂੰ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਗੋਲੀ ਮਾਰ ਦਿੱਤੀ। ਸ਼ੱਕੀ ਵਿਅਕਤੀ ਕਰੀਬ 20 ਸਾਲ ਦਾ ਨੌਜਵਾਨ ਜਾਪਦਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਕੋਈ ਵੀ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ ਹੈ।
At this time, the scene is secure and there is no active threat. A news conference will be held soon. https://t.co/lIWKnssED5
— St. Louis, MO Police (@SLMPD) October 24, 2022