ਪੰਜਾਬ ਪੁਲਿਸ ਦੀ ਭਰਤੀ ਲਈ ਪ੍ਰੀਖਿਆ ਭਲਕੇ, ਖਾਸ ਹਦਾਇਤਾਂ ਜਾਰੀ

Global Team
1 Min Read

ਨਿਊਜ ਡੈਸਕ :  ਪੰਜਾਬ ਪੁਲਿਸ ਦੀ ਭਰਤੀ ਲਈ ਪ੍ਰੀਖਿਆ ਕੱਲ੍ਹ 14 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਜਿਸ ਵਿੱਚ ਉਮੀਦਵਾਰਾਂ ਦੇ ਤਿੰਨ ਪੇਪਰ ਲਏ ਜਾਣਗੇ ਅਤੇ ਹਰ ਦਿਨ ੨ ਸ਼ਿਫਟਾਂ ਵਿੱਚ ਪੇਪਰ ਹੋਵੇਗਾ । ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਦਾਇਤਾਂ ਪ੍ਰੀਖਿਆਰਥੀਆਂ ਲਈ ਜਾਰੀ ਕੀਤੀ ਗਈਆਂ ਹਨ। 

ਪ੍ਰੀਖਿਆ ਵਿਚ ਪਾਰਦਰਸ਼ਤਾ ਬਣਾਏ ਰੱਖਣ ਲਈ ਇਹ ਓ ਐਮ ਆਰ ਅਧਾਰਿਤ ਹੋਵੇਗੀ। ਇਸ ਤੋਂ ਇਲਾਵਾ ਤੀਸਰਾ ਪੇਪਰ ਦੇਣ ਲਈ ਪੇਪਰ ਇੱਕ ਅਤੇ ਪੇਪਰ ਦੋ ਦਾ ਐਡਮਿਟ ਕਾਰਡ ਲੈ ਕੇ ਜਾਣਾ ਜ਼ਰੂਰੀ ਹੋਵੇਗਾ। 

ਦੱਸਣਾ ਲਾਜ਼ਮੀ ਹੈ ਕਿ ਪੰਜਾਬ ਪੁਲੀਸ ਵਿੱਚ 1191 ਪੋਸਟਾਂ ਹਨ।ਜਿਨ੍ਹਾਂ ਵਿੱਚ 560 ਪੋਸਟਾਂ ਇਨਵੈਸਟੀਗੇਸ਼ਨ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਆਰਮਡ ਪੁਲਿਸ ਕਾਡਰ ਵਿੱਚ ਐਸਆਈ ਰੈਂਕ ਦੇ ਅਧਿਕਾਰੀਆਂ ਲਈ ਹਨ। ਇਸੇ ਤਰ੍ਹਾਂ ਇਨਵੈਸਟੀਗੇਸ਼ਨ ਕੇਡਰ ਵਿੱਚ 787 ਹੈੱਡ ਕਾਂਸਟੇਬਲ ਰੈਂਕ ਦੇ ਸਿਪਾਹੀ ਭਰਤੀ ਕੀਤੇ ਜਾਣੇ ਹਨ।

Share This Article
Leave a Comment