ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। 18 ਅਕਤੂਬਰ ਨੂੰ ਯੂਨੀਵਰਸਿਟੀ ‘ਚ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਲਈ 12 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ। ਵੋਟਾਂ ਪੈਣ ਤੋਂ ਬਾਅਦ 18 ਅਕਤੂਬਰ ਨੂੰ ਹੀ ਨਤੀਜੇ ਐਲਾਨੇ ਜਾਣੇ ਹਨ।
ਇੱਥੇ ਦੱਸ ਦੇਈਏ ਕਿ ਜੇਕਰ ਇਸ ਵਾਰ ਆਮ ਆਦਮੀ ਪਾਰਟੀ ਦਾ ਸਟੂਡੈਂਟ ਵਿੰਗ ਪਹਿਲੀ ਵਾਰ ਚੋਣਾਂ ਲੜ ਰਿਹਾ ਹੈ ਤਾਂ ਉੱਥੇ ਹੀ ਵਿਦਿਆਰਥੀ ਜਥੇਬੰਦੀ ਸੱਥ ਵੀ ਇਸ ਵਾਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਹੈ।
ਏਬੀਵੀਪੀ, ਐੱਨਐੱਸਯੂਆਈ, ਐਸਓਆਈ, ਪੀਯੂਐਸਯੂ, ਜਥੇਬਦੀਆਂ ਚੋਣ ਮੈਦਾਨ ਵਿੱਚ ਹਨ। 2012 ਵਿੱਚ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਤਾਂ ਉੱਥੇ ਹੀ ਇਸ ਵਾਰ ਪਹਿਲੀ ਵਾਰ ਹੋ ਰਿਹਾ ਹੈ ਕਿਉਂ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਲੜੇਗੀ। ਹੁਣ ਪੰਜਾਬ ਯੂਨੀਵਰਸਿਟੀ ਵਿੱਚ ਵੀ ਉਨ੍ਹਾਂ ਨੂੰ ਸਮਰਥਨ ਮਿਲਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।
ਦੱਸਣਯੋਗ ਕਿ ਪੰਜਾਬੀ ਯੂਨੀਵਰਸਿਟੀ ਅੰਦਰ ਕਿਸੇ ਸਮੇਂ ਸਿੱਖ ਜਥੇਬੰਦੀਆਂ ਦਾ ਬੋਲਬਾਲਾ ਹੁੰਦਾ ਸੀ ਤੇ ਅੱਜ ਉਸੇ ਤਰਜ਼ ਤੇ ਸਿੱਖ ਜਥੇਬੰਦੀ ਸੱਥ ਦੇ ਵੱਲੋਂ ਵੀ ਚੋਣਾਂ ਦਾ ਐਲਾਨ ਕੀਤਾ ਗਿਆ। ਸੱਥ ਦੇ ਦਲ ਵੱਲੋਂ ਵੀ ਬਕਾਇਦਾ ਤੌਰ ਤੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਇਕ ਪਾਸੇ ਜਿੱਥੇ ਰਵਾਇਤੀ ਜਥੇਬੰਦੀਆਂ ਚੋਣ ਮੈਦਾਨ ਵਿੱਚ ਹਨ ਤਾਂ ਉੱਥੇ ਹੀ ਇਹ ਦੋਵੇਂ ਜਥੇਬੰਦੀਆਂ ਵੀ ਆਪਣਾ ਭਵਿੱਖ ਅਜ਼ਮਾ ਰਹੀਆਂ ਹਨ ।