ਨਵੀਂ ਦਿੱਲੀ: ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ 2022 ਪ੍ਰੋਗਰਮ ਦਾ ਉਦਘਾਟਨ ਕਰਦੇ ਹੋਏ 5ਜੀ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਪ੍ਰੋਗਰਮ 1 ਤੋਂ 4 ਅਕਤੂਬਰ ਤੱਕ ਚੱਲੇਗਾ।
5ਜੀ ਸੇਵਾਵਾਂ ਲਈ ਲੋਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ, ਪਰ ਹਾਲੇ 5G ਸੇਵਾਵਾਂ ਸਿਰਫ 13 ਸ਼ਹਿਰਾਂ ਵਿੱਚ ਹੀ ਉਪਲਬਧ ਹੋਣਗੀਆਂ। ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਅਗਲੇ ਦੋ-ਤਿੰਨ ਸਾਲਾਂ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤੇਜ਼ ਰਫ਼ਤਾਰ ਵਾਲੀਆਂ 5ਜੀ ਸੇਵਾਵਾਂ ਉਪਲਬਧ ਹੋਣਗੀਆਂ। ਉਨ੍ਹਾਂ ਉਮੀਦ ਜਤਾਈ ਕਿ 5ਜੀ ਸੇਵਾ ਕਿਫਾਇਤੀ ਹੋਣਗੀਆਂ।
5G ਦੀ ਵਰਤੋਂ ਕਰਨ ਲਈ ਤੁਹਾਨੂੰ ਨਵੇਂ ਸਿਮ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਨਵੀਂ ਸੇਵਾ ਦੀ ਵਰਤੋਂ ਆਪਣੇ ਪੁਰਾਣੇ ਸਿਮ ‘ਤੇ ਹੀ ਕਰ ਸਕੋਗੇ। ਹਾਲਾਂਕਿ, ਇਸ ਦੇ ਲਈ ਤੁਹਾਡਾ ਫੋਨ 5G ਨੂੰ ਸਪੋਰਟ ਕਰਦਾ ਹੋਣਾ ਚਾਹੀਦਾ ਹੈ।
Historic day for 21st century India! 5G technology will revolutionise the telecom sector. https://t.co/OfyAVeIY0A
— Narendra Modi (@narendramodi) October 1, 2022
5ਜੀ ਨੈੱਟਵਰਕ ‘ਤੇ ਤੁਹਾਨੂੰ ਪਹਿਲਾ ਨਾਲੋਂ ਹਾਈ ਕੁਆਲਿਟੀ ਵਾਇਸ ਕਾਲਿੰਗ ਅਤੇ ਇੰਟਰਨੈਟ ਸੇਵਾਵਾਂ ਮਿਲਣਗਿਆ। 5ਜੀ ਨੈੱਟਵਰਕ ਰਾਹੀਂ ਤੁਹਾਨੂੰ 4ਜੀ ਤੋਂ 10 ਗੁਣਾ ਵੱਧ ਸਪੀਡ ਮਿਲੇਗੀ। ਹੁਣ ਟਰਾਂਸਜੈਕਸ਼ਨ ਤੋਂ ਲੈਂ ਕੇ ਫਾਈਲ ਨੂੰ ਡਾਊਨਲੋਡ ਕਰਨ ਜਾਂ ਅੱਪਲੋਡ ਕਰਨ ਵਿੱਚ ਵੀ ਜ਼ਿਆਦਾ ਸਮਾਂ ਨਹੀਂ ਲੱਗੇਗਾ।
In a short while from now, at 10 AM the Indian Mobile Congress commences where India’s 5G revolution is all set to be launched. I specially urge those from the tech world, my young friends and the StartUp world to join this special programme. https://t.co/0JVJxMQEFw https://t.co/81gTtZEwz2
— Narendra Modi (@narendramodi) October 1, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.