ਨਿਊਯਾਰਕ: ਨਿਊਯਾਰਕ ਪੁਲਿਸ ਨੇ ਬਰੁਕਲਿਨ ਦੇ ਇੱਕ ਸਬਵੇਅ ਸਟੇਸ਼ਨ ‘ਚ ਲੋਕਾਂ ‘ਤੇ ਗੋਲੀਬਾਰੀ ਕਰਨ ਦੇ ਮੁਮਲੀ ‘ਚ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਘਟਨਾ ਦੇ 24 ਘੰਟਿਆਂ ਦੇ ਅੰਦਰ ਹੋਈ ਹੈ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਘਟਨਾ ਵਿੱਚ ਸ਼ੱਕੀ ਪਛਾਣ 62 ਸਾਲਾ ਫਰੈਂਕ ਜੇਮਸ ਵਜੋਂ ਕੀਤੀ ਸੀ। ਰਿਪੋਰਟਾਂ ਮੁਤਾਬਕ ਮੈਨਹੈਟਨ ਦੀ ਇੱਕ ਸੜਕ ‘ਤੇ ਦੋ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਵੇਖਿਆ ਅਤੇ ਹਿਰਾਸਤ ਵਿੱਚ ਲੈ ਲਿਆ।
ਮੇਅਰ ਏਰਿਕ ਏਡਮਸ ਨੇ ਗ੍ਰਿਫਤਾਰੀ ਦਾ ਐਲਾਨ ਕਰਦੇ ਹੋਏ ਪ੍ਰੈਸ ਕਾਨਫਰੰਸ ਵਿੱਚ ਕਿਹਾ, ਮੇਰੇ ਸਾਥੀ ਨਿਊਯਾਰਕਰਸ: ਅਸੀਂ ਉਸ ਨੂੰ ਫੜ ਲਿਆ ਹੈ।
“My fellow New Yorkers: we’ve got him.”
– @NYCMayor joins @NYPDPC and NYPD leadership to announce that the suspect in yesterday’s Sunset Park subway shooting is in police custody. pic.twitter.com/H7geT7AG5Y
— City of New York (@nycgov) April 13, 2022
ਮੀਡੀਆ ਰਿਪੋਰਟਾਂ ਮੁਤਾਬਕ ਨਿਊਯਾਰਕ ਦੇ ਬਰੁਕਲਿਨ ‘ਚ ਲੋਕ ਰੋਜ਼ਾਨਾ ਦੀ ਤਰ੍ਹਾਂ ਸਥਾਨਕ ਮੈਟਰੋ ਸਟੇਸ਼ਨ ‘ਤੇ ਪਹੁੰਚ ਰਹੇ ਸਨ। ਇਸ ਦੌਰਾਨ ਮੈਟਰੋ ਸਟੇਸ਼ਨ ਦੇ ਇੱਕ ਟਿਊਬ ਏਰੀਆ ‘ਚ ਹੈ ਅਚਾਨਕ ਧਮਾਕਾ ਹੋਇਆ, ਜਿੱਥੋਂ ਮੈਟਰੋ ਟਰੇਨਾਂ ਤਿੰਨ ਵੱਖ-ਵੱਖ ਰੂਟਾਂ ਲਈ ਚੱਲਦੀਆਂ ਹਨ ਅਤੇ ਕੁਝ ਦੇਰ ਬਾਅਦ ਹਮਲਾਵਰ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ‘ਚ ਲਗਭਗ 30 ਲੋਕ ਜ਼ਖਮੀ ਰਹੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.