ਬਰੈਂਪਟਨ: ਕੈਨੇਡਾ ‘ਚ 28 ਅਗਸਤ ਨੂੰ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੀ ਵੀਡੀਓ ਸਾਹਮਣੇ ਆਈ ਸੀ। ਇਹ ਟਕਰਾਅ ਇੰਨਾ ਵਧ ਗਿਆ ਸੀ ਕਿ ਇੱਕ ਧਿਰ ਨੇ ਦੂਜੀ ਧਿਰ ‘ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੀਲ ਪੁਲਿਸ ਨੇ ਵੁੱਡਸਟੌਕ ਦੇ ਵਾਸੀ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਦੇ ਜਾਂਚਕਰਤਾਵਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬਰੈਂਪਟਨ ਦੇ ਸਟੀਲਜ਼ ਐਵੇਨਿਊ ਅਤੇ ਮੈਕਲਫਲਿਨ ਰੋਡ ਖੇਤਰ ਵਿੱਚ ਹੋਈ ਇਸ ਲੜਾਈ ਦੇ ਮਾਮਲੇ ਵਿੱਚ ਵੁੁੱਡਸਟੌਕ ਦੇ ਵਾਸੀ 25 ਸਾਲਾ ਹਰਜੋਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਹੜਾ ਕਿ ਲੜਾਈ ਦੀ ਵੀਡੀਓ ’ਚ ਕ੍ਰਿਪਾਨ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਸੀ।
ਪੀਲ ਰੀਜਨਲ ਪੁਲਿਸ ਮੁਤਾਬਕ ਇਹ ਘਟਨਾ ਬਰੈਂਪਟਨ ਵਿਖੇ 28 ਅਗਸਤ ਨੂੰ ਵੱਡੇ ਤੜਕੇ ਵਾਪਰੀ ਤੇ ਇਸ ਵਾਰਦਾਤ ‘ਚ ਕਈ ਨੌਜਵਾਨ ਜ਼ਖ਼ਮੀ ਹੋਏ।
ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਪੰਜਾਬੀ ਨੌਜਵਾਨ ਪਾਰਕਿੰਗ ਲੌਟ ‘ਚ ਲੜਦੇ ਨਜ਼ਰ ਆ ਰਹੇ ਹਨ।
The events depicted in a video filmed at College Plaza are disturbing. @ChiefNish assures me there will be zero tolerance for this behaviour.
I urge anyone with information to contact @PeelPolice at (905) 453-2121, ext. 2233, or Crime Stoppers at 1-800-222-TIPS (8477) pic.twitter.com/IV3Us5prG9
— Patrick Brown (@patrickbrownont) August 30, 2022
ਪੀਲ ਰੀਜਨਲ ਪੁਲਿਸ ਨੇ ਆਮ ਜਨਤਾ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਕਿ ਇਸ ਘਟਨਾ ਦੀ ਕੋਈ ਵੀ ਜਾਣਕਾਰੀ ਹੋਣ ‘ਤੇ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ (905) 453-2121 (ਐਕਸਟੈਂਸ਼ਨ 2233) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੀਲ ਕ੍ਰਾਈਮ ਸਟੌਪਰਸ ਨਾਲ 1-800-222-8477 ‘ਤੇ ਜਾਂ peelcrimestoppers.ca ਜਾ ਕੇ ਆਪਣਾ ਨਾਮ ਗੁਪਤ ਰੱਖ ਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.