ਨਵੀਂ ਦਿੱਲੀ: ਦਿੱਲੀ ਤੋਂ ਨਾਸਿਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਨੂੰ ਆਟੋ ਪਾਇਲਟ ‘ਚ ਖਰਾਬੀ ਕਾਰਨ ਅੱਧੇ ਰਸਤੇ ਹੀ ਵਾਪਸ ਪਰਤਣਾ ਪਿਆ। ਸਪਾਈਸਜੈੱਟ ਬੀ737 ਦੀ ਫਲਾਈਟ ਐਸਜੀ 8363 ਨੇ ਸਵੇਰੇ 6:54 ਵਜੇ ਦਿੱਲੀ ਤੋਂ ਨਾਸਿਕ ਲਈ ਉਡਾਣ ਭਰੀ ਸੀ।
ਇਸ ਤੋਂ ਪਹਿਲਾਂ ਵੀ ਸਪਾਈਸਜੈੱਟ ਦੀਆਂ ਉਡਾਣਾਂ ‘ਚ ਅਜਿਹੀਆਂ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਵਾਰ ਵੀ ਕਾਫੀ ਲਾਪਰ ਵਾਹੀ ਸਾਹਮਣੇ ਆਈ ਹੈ। ਵਿਚਾਲੇ ਹਵਾ ਵਿੱਚ ਆਟੋ ਪਾਇਲਟ ਸਿਸਟਮ ਦੇ ਫੇਲ ਹੋਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਦੇ ਨਾਲ ਹੀ ਡੀਜੀਸੀਏ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿਹਾ ਕਿ ਸਪਾਈਸਜੈੱਟ ਬੀ 737 ਵਿੱਚ ਇੱਕ ‘ਆਟੋਪਾਇਲਟ’ ਗੜਬੜੀ ਦੇਖੀ ਗਈ, ਜਿਸ ਤੋਂ ਬਾਅਦ ਫਲਾਈਟ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਉਨ੍ਹਾਂ ਕਿਹਾ ਕਿ ਬੋਇੰਗ 737 ਜਹਾਜ਼ ਸੁਰੱਖਿਅਤ ਉੱਤਰ ਗਿਆ।
ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ ‘ਚ ਐਵੀਏਸ਼ਨ ਵਾਚਡੌਗ ਨੇ ਕਿਹਾ ਸੀ ਕਿ ਸਪਾਈਸਜੈੱਟ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਹਵਾਈ ਸੇਵਾਵਾਂ ਪ੍ਰਦਾਨ ਕਰਨ ‘ਚ ਅਸਫਲ ਰਹੀ ਹੈ। ਉਸ ਨੇ ਕਿਹਾ ਸੀ ਕਿ ਅਜਿਹੀ ਸਥਿਤੀ ਵਿਚ ਉਸ ਖਿਲਾਫ ਕਾਰਵਾਈ ਕਿਉਂ ਨਾਂ ਕੀਤੀ ਜਾਵੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.