ਨਿਊਜ਼ ਡੈਸਕ: ਸੋਸ਼ਲ ਮੀਡੀਆ ‘ਤੇ ਭਾਰਤੀ ਤੇ ਪਾਕਿਸਤਾਨੀ ਜਵਾਨਾਂ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਲੋਕਾਂ ਦੇ ਦਿਲਾਂ ‘ਤੇ ਰਾਜ਼ ਕਰ ਰਹੀ ਹੈ। ਵੈਸੇ ਤਾਂ ਤੁਸੀਂ ਜਵਾਨਾਂ ਦੀਆਂ ਕਈ ਵਾਇਰਲ ਵੀਡੀਓਜ਼ ਦੇਖੀਆਂ ਹੋਣਗੀਆਂ, ਜਿਨ੍ਹਾਂ ਵਿੱਚ ਉਹ ਗਾਉਂਦੇ ਜਾਂ ਨੱਚਦੇ ਹੋਏ ਨਜ਼ਰ ਆਉਣਗੇ। ਪਰ ਭਾਰਤ-ਪਾਕਿ ਸਰਹੱਦ ਵਰਗੀ ਥਾਂ ਦੀ ਸ਼ਾਇਦ ਹੀ ਕਿਸੇ ਨੇ ਅਜਿਹੀ ਵੀਡੀਓ ਦੇਖੀ ਹੋਵੇਗੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਪੋਸਟ ਕੀਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਸਰਹੱਦਾਂ ‘ਤੇ ਜਵਾਨ ਤਾਇਨਾਤ ਹਨ। ਪਰ ਜਿਵੇਂ ਹੀ ਸਿੱਧੂ ਮੂਸੇਵਾਲਾ ਦਾ ਗੀਤ ਵੱਜਦਾ ਹੈ, ਭਾਰਤੀ ਫੌਜੀ ਭੰਗੜਾ ਪਾਉਣ ਲੱਗ ਪੈਂਦੇ ਹਨ। ਉੱਥੇ ਹੀ ਸਰਹੱਦ ਦੇ ਦੂਜੇ ਪਾਸੇ ਤਾਇਨਾਤ ਪਾਕਿਸਤਾਨ ਦੇ ਜਵਾਨ ਵੀ ਕੈਮਰੇ ‘ਚ ਝੂਲਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਬੰਬੀਹਾ ਬੋਲੇ’ ਚੱਲ ਰਿਹਾ ਹੈ।
Sidhu’s songs playing across the border! bridging the divide! pic.twitter.com/E3cOwpdRvn
— HGS Dhaliwal (@hgsdhaliwalips) August 25, 2022
ਦੋਵੇਂ ਦੇਸ਼ਾਂ ਦੇ ਜਵਾਨਾਂ ਨੂੰ ਇਸ ਤਰ੍ਹਾਂ ਝੂਮਦੇ ਦੇਖ ਲੋਕ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੂੰ ਸਿੱਧੂ ਮੂਸੇਵਾਲਾ ਵੀ ਯਾਦ ਆ ਗਈ। ਗਾਇਕ ਦੇ ਕਤਲ ਤੋਂ ਬਾਅਦ ਜਿੱਥੇ ਦੇਸ਼ ਵਿਦੇਸ਼ਾਂ ਵਿੱਚ ਅੱਜ ਵੀ ਉਸ ਦੇ ਪ੍ਰਸ਼ੰਸਕ ਕਿਸੇ ਨਾਂ ਕਿਸੇ ਤਰ੍ਹਾਂ ਉਸ ਨੂੰ ਯਾਦ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.