ਹੈਮਿਲਟਨ: ਓਨਟਾਰੀਓ ਸੂਬੇ ਦੇ ਸ਼ਹਿਰ ਹੈਮਿਲਟਨ ਵਿੱਚ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੀ ਪਛਾਣ 30 ਸਾਲਾ ਗੁਰਪ੍ਰੀਤ ਸਿੰਘ ਅਟਵਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਇੱਕ ਮੁਹਿੰਮ ਤਹਿਤ ਅਟਵਾਲ ਨੂੰ ਕੋਕੀਨ ਅਤੇ ਹੋਰ ਕਈ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਗਿਆ।
ਹੈਮਿਲਟਨ ਪੁਲਿਸ ਨੇ ਇਸ ਸਬੰਧੀਿ ਜਾਣਕਾਟਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੇ ਮਡ ਸਟਰੀਟ ਐਂਡ ਵਿੰਟਰਬੈਰੀ ਡਰਾਈਵ (Mud St. and Winterberry Dr.) ਖੇਤਰ ਵਿੱਚ ਪੈਂਦੇ ਇੱਕ ਘਰ ’ਤੇ ਛਾਪਾ ਮਾਰਿਆ, ਜਿੱਥੋਂ ਕੋਕੀਨ ਸਣੇ 15,000 ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ, 72,000 ਡਾਲਰ ਨਕਦ, ਇੱਕ ਲੋਡ ਕੀਤੀ .40-ਕੈਲੀਬਰ ਹੈਂਡਗਨ ਅਤੇ ਸਕੇਲ ਬਰਾਮਦ ਕੀਤੇ।
ਦੱਸ ਦੇਈਏ ਕਿ ਕੈਨੇਡਾ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਬੰਦੂਕ ਹਿੰਸਾ ਅਤੇ ਹੋਰ ਅਪਰਾਧਕ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਮੁਹਿੰਮ ਵਿੱਢੀ ਗਈ ਹੈ। ਹੈਮਿਲਟਨ ਪੁਲਿਸ (HPS) ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਇਹ ਅੰਤ ਨਹੀਂ ਹੈ। ਹੈਮਿਲਟਨ ਦੇ ਨਾਗਰਿਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਸਾਨੂੰ ਬੰਦੂਕ ਦੀ ਹਿੰਸਾ ਨੂੰ ਰੋਕਣ ਦੀ ਲੋੜ ਹੈ।
Hamilton Police have arrested a #HamOnt man after seizing a loaded firearm and $15K in illicit drugs while executing a residential search warrant yesterday.
READ MORE:https://t.co/xVfwAq0WWs
— Hamilton Police (@HamiltonPolice) August 25, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.