ਨਿਊਜ਼ ਡੈਸਕ: ਨਾਰਕੋਟਿਕਸ ਕੰਟਰੋਲ ਬਿਊਰੋ (NCB) ਮੁੰਬਈ ਦੇ ਖੁਫੀਆ ਅਧਿਕਾਰੀ ਵਿਸ਼ਵਨਾਥ ਤਿਵਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਤਿਵਾਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਕੇਸ ਵਿੱਚ ਰੀਆ ਚੱਕਰਵਰਤੀ ਵਰਗੀਆਂ ਮਸ਼ਹੂਰ ਹਸਤੀਆਂ ਦੀ ਜਾਂਚ ਕਰਨ ਲਈ ਵੀ ਜਾਣਿਆ ਜਾਂਦਾ ਹੈ। ਤਿਵਾਰੀ ਦੀ ਬਰਖਾਸਤਗੀ ਦੇ ਹੁਕਮ ਵੀਰਵਾਰ ਰਾਤ ਨੂੰ ਦਿੱਲੀ NCB ਹੈੱਡਕੁਆਰਟਰ ਤੋਂ ਜਾਰੀ ਕੀਤੇ ਗਏ ਸਨ।
ਦਰਅਸਲ, ਵਿਸ਼ਵਨਾਥ ਤਿਵਾੜੀ ਭ੍ਰਿਸ਼ਟਾਚਾਰ ਦੇ ਨਾਲ-ਨਾਲ ਬਿਨਾਂ ਇਜਾਜ਼ਤ ਵਿਦੇਸ਼ ਯਾਤਰਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਇਸ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਤੋਂ ਬਾਅਦ NCB ਨੇ ਵਿਸ਼ਵਨਾਥ ਤਿਵਾੜੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ।
ਦੂਜੇ ਪਾਸੇ ਆਰੀਅਨ ਖਾਨ ਡਰੱਗਜ਼ ਮਾਮਲੇ ਵਿੱਚ ਬੀਤੇ ਦਿਨ ਇੱਕ ਵੱਡਾ ਅਪਡੇਟ ਆਇਆ ਹੈ। NCB ਨੂੰ ਆਰੀਅਨ ਖਾਨ ਮਾਮਲੇ ‘ਚ ਚਾਰਜਸ਼ੀਟ ਦਾਖਲ ਕਰਨ ਲਈ 60 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਐਨਸੀਬੀ ਨੇ ਮੁੰਬਈ ਕੋਰਟ ਵਿੱਚ ਅਰਜ਼ੀ ਦੇ ਕੇ 90 ਦਿਨਾਂ ਦਾ ਹੋਰ ਸਮਾਂ ਮੰਗਿਆ ਸੀ।ਪਰ ਅਦਾਲਤ ਨੇ ਇਸ ਅਰਜ਼ੀ ਨੂੰ ਰੱਦ ਕਰਦਿਆਂ ਸਿਰਫ਼ 60 ਦਿਨਾਂ ਦਾ ਸਮਾਂ ਦਿੱਤਾ ਹੈ।