ਦਿੱਲੀ ਦੇ ਲੋਕਾਂ ਨੂੰ ਮਾਸਕ ਤੋਂ ਮਿਲ ਸਕਦੀ ਹੈ ਰਾਹਤ, ਮਹਾਰਾਸ਼ਟਰ ‘ਚ ਵੀ ਕੋਰੋਨਾ ਪਾਬੰਦੀਆਂ ਨੂੰ ਢਿੱਲ ਦੇਣ ਦੀ ਮਨਜ਼ੂਰੀ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਹੁਣ ਕੋਰੋਨਾ ਦਾ ਡਰ ਅਤੇ ਪ੍ਰਭਾਵ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਕਈ ਸੂਬਿਆਂ ਨੇ ਹੁਣ ਪਾਬੰਦੀਆਂ ਨੂੰ ਵੀ ਢਿੱਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਡਾਕਟਰ ਅਜੇ ਵੀ ਮਾਸਕ ਅਤੇ ਸਮਾਜਿਕ ਦੂਰੀ ਨੂੰ ਇੱਕੋ ਇੱਕ ਹੱਲ ਮੰਨ ਰਹੇ ਹਨ। ਪਰ ਫਿਰ ਵੀ ਕਈ ਰਾਜ ਇਸ ਪਾਬੰਦੀ ਤੋਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ‘ਚ ਪੱਛਮੀ ਬੰਗਾਲ, ਦਿੱਲੀ ਅਤੇ ਮਹਾਰਾਸ਼ਟਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਕੁਝ ਫੈਸਲੇ ਲਏ ਹਨ।

ਸੂਤਰਾਂ ਦੀ ਮੰਨੀਏ ਤਾਂ ਦਿੱਲੀ ਵਿੱਚ ਮਾਸਕ ਨਾ ਪਾਉਣ ਦਾ ਜੁਰਮਾਨਾ ਜਲਦੀ ਹੀ ਖਤਮ ਹੋ ਸਕਦਾ ਹੈ। ਇਹ ਫੈਸਲਾ ਡੀਡੀਐਮਏ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਫਿਲਹਾਲ ਰਾਜਧਾਨੀ ‘ਚ ਮਾਸਕ ਨਾ ਪਹਿਨਣ ‘ਤੇ 500 ਰੁਪਏ ਦੇ ਜੁਰਮਾਨੇ ਦੀ ਵਿਵਸਥਾ ਹੈ, ਜਿਸ ਨੂੰ ਹੁਣ ਖਤਮ ਕੀਤਾ ਜਾ ਸਕਦਾ ਹੈ।ਪਹਿਲਾਂ 2000 ਰੁਪਏ ਦੇ ਜੁਰਮਾਨੇ ਦੀ ਵਿਵਸਥਾ ਸੀ, ਜਿਸ ਨੂੰ ਪਿਛਲੀ ਡੀਡੀਐਮਏ ਮੀਟਿੰਗ ਵਿੱਚ ਘਟਾ ਦਿੱਤਾ ਗਿਆ ਸੀ।

ਦੇਸ਼ ਦੀ ਰਾਜਧਾਨੀ ਤੋਂ ਇਲਾਵਾ ਵਿੱਤੀ ਰਾਜਧਾਨੀ ਮਹਾਰਾਸ਼ਟਰ ਵਿੱਚ ਵੀ ਸੂਬਾ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ। ਰਾਜ ਵਿੱਚ ਮਾਸਕ ਅਤੇ ਸਮਾਜਿਕ ਦੂਰੀ ਤੋਂ ਇਲਾਵਾ ਹੋਰ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਮਹਾਰਾਸ਼ਟਰ ਵਿੱਚ ਇੱਕ ਅਹਿਮ ਫੈਸਲਾ ਲੈਂਦੇ ਹੋਏ ਮੰਤਰੀ ਮੰਡਲ ਨੇ ਗੁੜੀ ਪਡਵਾ, ਰਾਮ ਨੌਮੀ ਅਤੇ ਰਮਜ਼ਾਨ ਬਾਰੇ ਵੀ ਕਿਹਾ ਕਿ ਉਨ੍ਹਾਂ ਲਈ ਵੀ ਕੋਈ ਵਿਸ਼ੇਸ਼ ਪਾਬੰਦੀਆਂ ਨਹੀਂ ਹਨ। ਹਾਲਾਂਕਿ, ਇਹ ਵੀ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਵਿੱਚ ਮਾਸਕ ਪਹਿਨਣਾ ਹੁਣ ਲੋਕਾਂ ਦੀਆਂ ਇੱਛਾਵਾਂ ‘ਤੇ ਨਿਰਭਰ ਕਰਦਾ ਹੈ।

Share This Article
Leave a Comment