ਨਿਊਜ਼ ਡੈਸਕ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਨੀਆ ਗਾਂਧੀ ਅਤੇ ਪਾਰਟੀ ਦੇ ਨਾਰਾਜ਼ ਜੀ-23 ਆਗੂਆਂ ਵਿਚਾਲੇ ਹੋਈ ਮੁਲਾਕਾਤ ਨੂੰ ਲੈ ਕੇ ਕਾਵਿਕ ਸਲਾਹ ਦਿੱਤੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅਸੰਤੁਸ਼ਟਾਂ ਨੂੰ ਜ਼ਿਆਦਾ ਮੁੱਲ ਦੇਣ ਨਾਲ ਦੂਜੇ ਅਸੰਤੁਸ਼ਟਾਂ ਦੇ ਹੌਸਲੇ ਬੁਲੰਦ ਹੋਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰ ਇੰਨਾ ਨਾ ਝੁਕਾਓ ਕਿ ਦਸਤਾਰ ਡਿੱਗ ਜਾਵੇ।
ਸੁਨੀਲ ਜਾਖੜ ਨੇ ਬੁੱਧਵਾਰ ਨੂੰ ਕਿਹਾ ਕਿ “ਅਸੰਤੁਸ਼ਟਾਂ ਨੂੰ ਬਹੁਤ ਜ਼ਿਆਦਾ ਮੁੱਲ” ਦੇਣ ਨਾਲ ਦੂਜੇ ਅਸਹਿਮਤਾਂ ਦੇ ਹੌਂਸਲੇ ਵਧਣਗੇ। ਉਨ੍ਹਾਂ ਨੇ ਕਿਹਾ “ਅਸੰਤੁਸ਼ਟਾਂ ਨੂੰ ਬਹੁਤ ਜ਼ਿਆਦਾ ਮੁੱਲ ਦੇਣ ਨਾਲ ਨਾ ਸਿਰਫ ਦੂਜੇ ਅਸੰਤੁਸ਼ਟਾਂ ਦੇ ਹੌਂਸਲੇ ਵਧਣਗੇ, ਬਲਕਿ ਪਾਰਟੀ ਵਰਕਰ ਵੀ ਨਿਰਾਸ਼ ਹੋਣਗੇ।”
ਉਨ੍ਹਾਂ ਨੇ ਟਵੀਟ ਕੀਤਾ, ‘ਝੁੱਕ ਕੇ ਸਲਾਮ ਕਰਨ ‘ਚ ਕੀ ਹਰਜ਼ ਹੈ, ਪਰ ਆਪਣਾ ਸਿਰ ਇੰਨਾ ਨਾ ਝੁਕਾਓ ਕਿ ਦਸਤਾਰ ਡਿੱਗ ਜਾਵੇ।’ ਇਸ ਟਵੀਟ ਦੇ ਨਾਲ ਉਨ੍ਹਾਂ ਨੇ ‘ਜੀ-23’ ਨੇਤਾਵਾਂ ਨਾਲ ਸੋਨੀਆ ਗਾਂਧੀ ਦੀਆਂ ਮੀਟਿੰਗਾਂ ਨਾਲ ਸਬੰਧਤ ਕੁਝ ਅਖਬਾਰਾਂ ਦੀਆਂ ਕਲਿੱਪਿੰਗਾਂ ਵੀ ਪੋਸਟ ਕੀਤੀਆਂ।
झुक कर सलाम करने में क्या हर्ज है मगर
सर इतना मत झुकाओ कि दस्तार गिर पड़े
Indulging the dissenters – 'too much' – will not only undermine the authority but also encourage more dissent while discouraging the cadre at the same time. pic.twitter.com/59DuhBb5vI
— Sunil Jakhar (@sunilkjakhar) March 23, 2022
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਅੰਦਰੂਨੀ ਮੁੱਦਿਆਂ ਨੂੰ ਸੁਲਝਾਉਣ ਲਈ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ ਕਰਨ ਤੋਂ ਕੁਝ ਦਿਨ ਬਾਅਦ ਮੰਗਲਵਾਰ ਨੂੰ ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਸਮੇਤ ਜੀ-23 ਗਰੁੱਪ ਦੇ ਕੁਝ ਨੇਤਾਵਾਂ ਨਾਲ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਬੈਠਕ ਕੀਤੀ ਸੀ। ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪ੍ਰਧਾਨ ਗਰੁੱਪ ਦੇ ਹੋਰ ਆਗੂਆਂ ਨਾਲ ਵੀ ਮੀਟਿੰਗ ਕਰ ਸਕਦੇ ਹਨ। ‘ਜੀ-23’ ਗਰੁੱਪ ਪਾਰਟੀ ਵਿੱਚ ਜਥੇਬੰਦਕ ਤਬਦੀਲੀ ਅਤੇ ਸਮੂਹਿਕ ਅਗਵਾਈ ਦੀ ਮੰਗ ਕਰਦਾ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.